ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ’ਚ ‘ਟੀ-20 ਵਿਸ਼ਵ ਕੱਪ' ਖੇਡ ਰਹੇ ਭਾਰਤੀ ਮੂਲ ਦੇ ਖਿਡਾਰੀਆਂ ਦਾ ਕੀਤਾ ਜ਼ਿਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਕੈਨੇਡਾ ਅਤੇ ਅਮਰੀਕਾ ਦੀ ਟੀਮ 'ਚ ਹਨ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ

Prime Minister Narendra Modi mentioned Indian-origin players playing in the 'T20 World Cup' in Mann Ki Baat program

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 131ਵੇਂ ਐਪੀਸੋਡ ਵਿਚ ਅੱਜ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਵੱਖ-ਵੱਖ ਦੇਸ਼ਾਂ ਦੀਆਂ ਜਰਸੀਆਂ ਪਹਿਨ ਕੇ ਕਾਫ਼ੀ ਸਾਰੀਆਂ ਟੀਮਾਂ ’ਚ ਭਾਰਤੀ ਮੂਲ ਦੇ ਖਿਡਾਰੀ ਖੇਡ ਰਹੇ ਹਨ। ਉਨ੍ਹਾਂ ਵੱਲੋਂ ਆਪਣੇ-ਆਪਣੇ ਦੇਸ਼ਾਂ ਲਈ ਚੰਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੀ ਟੀਮਾਂ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਕਿਉਂਕਿ ਖਿਡਾਰੀ ਭਾਰਤੀ ਮੂਲ ਦਾ ਹੈ ਅਤੇ ਉਸ ਦੇਸ਼ ਲਈ ਖੇਡ ਰਿਹਾ ਹੈ ਜਿੱਥੇ ਉਸਦਾ ਪਰਿਵਾਰ ਵਸਿਆ ਹੋਇਆ ਹੈ। ਕੈਨੇਡਾ ਦੀ ਟੀਮ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਵਿਚ ਹੋਇਆ ਸੀ। ਅਮਰੀਕਾ ਦੀ ਟੀਮ ਵਿਚ ਭਾਰਤ ਦੇ ਘਰੇਲੂ ਕ੍ਰਿਕਟ ਦੇ ਬਹੁਤ ਸਾਰੇ ਖਿਡਾਰੀ ਹਨ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਵੀ ਮਾਤਾ-ਪਿਤਾ ਲਈ ਆਪਣੇ ਬੱਚੇ ਨੂੰ ਗੁਆਉਣ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ ਜਦਕਿ ਇਕ ਬਹੁਤ ਛੋਟੇ ਬੱਚੇ ਨੂੰ ਗੁਆਉਣ ਦਾ ਦਰਦ ਹੋਰ ਵੀ ਡੂੰਘਾ ਹੁੰਦਾ ਹੈ। ਕੁਝ ਦਿਨ ਪਹਿਲਾਂ ਅਸੀਂ ਕੇਰਲ ਦੀ ਇਕ ਛੋਟੀ ਜਿਹੀ ਮਾਸੂਮ ਕੁੜੀ ਆਲੀਨ ਸ਼ੇਰੀਨ ਅਬ੍ਰਾਹਮ ਨੂੰ ਗੁਆ ਦਿੱਤਾ। ਪਰ ਇਹ ਛੋਟੀ ਬੱਚੀ ਮਰਨ ਤੋਂ ਬਾਅਦ ਕਈ ਵਿਅਕਤੀਆਂ ਨੂੰ ਜੀਵਨ ਦਾਨ ਦੇ ਗਈ।  ਸ਼ੇਰੀਨ ਦੇ ਮਾਤਾ-ਪਿਤਾ ਨੇ ਉਸ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ, ਜਿਸ ਨਾਲ ਕਈ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਮਿਲੀ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਡਿਜੀਟਲ ਗ੍ਰਿਫ਼ਤਾਰੀ ਬਾਰੇ ਵਿਸਥਾਰ ਵਿਚ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਕੇ.ਵਾਈ.ਸੀ. ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਡਿਜੀਟਲ ਗ੍ਰਿਫ਼ਤਾਰੀ ਤੋਂ ਬਚਣ ਲਈ ਤੁਹਾਨੂੰ ਸਮੇਂ-ਸਮੇਂ ’ਤੇ ਤੁਹਾਨੂੰ ਆਪਣੇ ਏ.ਟੀ.ਐਮ. ਆਦਿ ਦੇ ਸਮੇਂ-ਸਮੇਂ ਸਿਰ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਡੀਸ਼ਾ ਦੇ ਹੀਰੋਦ ਪਟੇਲ ਨਾਮ ਦੇ ਇਕ ਨੌਜਵਾਨ ਕਿਸਾਨ ਦੀ ਕਹਾਣੀ ਸੱਚਮੁੱਚ ਪ੍ਰੇਰਨਾਦਾਇਕ ਹੈ। ਲਗਭਗ ਅੱਠ ਸਾਲ ਪਹਿਲਾਂ ਤੱਕ ਉਹ ਆਪਣੇ ਪਿਤਾ ਸ਼ਿਵ ਸ਼ੰਕਰ ਪਟੇਲ ਨਾਲ ਰਵਾਇਤੀ ਤਰੀਕੇ ਨਾਲ ਝੋਨੇ ਦੀ ਕਾਸ਼ਤ ਕਰਦਾ ਸੀ, ਪਰ ਫਿਰ ਉਸਨੇ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਖੇਤੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਸ ਨੇ ਓਨੀ ਹੀ ਜ਼ਮੀਨ ਵਿਚ ਕਈ ਫਸਲਾਂ ਪੈਦਾ ਕੀਤੀਆਂ, ਜਿਸ ਨੂੰ ਦੇਖਣ ਲਈ ਅੱਜ ਦੂਰ-ਦੂਰ ਤੋਂ ਕਿਸਾਨ ਆਉਂਦੇ ਹਨ।
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦਾ ਜ਼ਿਕਰ ਕਰਦੇ ਹੋਏ ਕਿ ਉਨ੍ਹਾਂ ਸਮਾਜ ਦੀ ਭਲਾਈ ਲਈ ਕੰਮ ਕੀਤਾ ਜਿਸ ਕਰਕੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਰਹਿੰਦੇ ਹਨ।ਅੰਮਾ ਜੈਲਲਿਤਾ ਦਾ ਜ਼ਿਕਰ ਤਾਮਿਲਨਾਡੂ ਦੇ ਲੋਕਾਂ ਦੇ ਚਿਹਰਿਆਂ 'ਤੇ ਚਮਕ ਲਿਆਉਂਦਾ ਹੈ। ਉਨ੍ਹਾਂ ਨੇ ਗੁਜਰਾਤ ਵਿਚ ਮੇਰੇ ਸਹੁੰ ਚੁੱਕ ਸਮਾਰੋਹਾਂ ਵਿਚ ਸ਼ਿਰਕਤ ਕੀਤੀ। ਉਨ੍ਹਾਂ ਦੀ ਸੋਚ ਬਹੁਤ ਸਪੱਸ਼ਟ ਸੀ।"