ਸਾਊਦੀ ਅਰਬ ਤੋਂ ਸਪਲਾਈ ਵਧੀ, ਪਾਬੰਦੀਆਂ ਦੇ ਬਾਵਜੂਦ ਦਬਾਅ ’ਚ ਰੂਸ ਤੋਂ ਕੱਚੇ ਤੇਲ ਦਾ ਆਯਾਤ ਘਟਿਆ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਇਕ ਤੋਂ 18 ਫ਼ਰਵਰੀ ਦੌਰਾਨ ਭਾਰਤ ਦਾ ਕੁਲ ਕੱਚਾ ਤੇਲ ਆਯਾਤ ਡਿੱਗ ਕੇ ਔਸਤਨ 48.5 ਲੱਖ ਬੀ.ਪੀ.ਡੀ. ਰਹਿ ਗਿਆ'

Supply from Saudi Arabia increased, crude oil imports from Russia fell under pressure despite sanctions: Report

ਨਵੀਂ ਦਿੱਲੀ: ਭਰਾਤ ਦੀ ਕੱਚੇ ਤੇਲ ਦੀ ਆਯਾਤ ਰਣਨੀਤੀ ਹੁਣ ਇਕ ਨਵੇਂ ਬਦਲਾਅ ਦੇ ਦੌਰ ’ਚ ਦਾਖ਼ਲ ਹੋ ਰਹੀ ਹੈ। ਆਯਾਤ ਕੀਤੀ ਖੇਪ ਦੇ ਅੰਕੜੇ ਅਤੇ ਵਿਸ਼ਲੇਸ਼ਕ ਦਸਦੇ ਹਨ ਕਿ ਸਾਊਦੀ ਅਰਬ ਦੀ ਅਗਵਾਈ ’ਚ ਪਛਮੀ ਏਸ਼ੀਆ ਦੇ ਸਪਲਾਈਕਰਤਾ ਅਪਣੀ ਬਾਜ਼ਾਰ ਹਿੱਸੇਦਾਰੀ ਮੁੜ ਹਾਸਲ ਕਰ ਰਹੇ ਹਨ। ਜਦਕਿ ਰੂਸੀ ਤੇਲ ਦੀ ਆਮਦ ਹੁਣ ਵੀ ਅਹਿਮ ਬਣੀ ਹੋਈ ਹੈ, ਪਰ ਭੂ਼-ਰਾਜਨੀਤਿਕ ਅਤੇ ਕੌਮਾਂਤਰੀ ਪਾਬੰਦੀਆਂ ਦੇ ਕਾਰਨ ਇਸ ’ਚ ਕਮੀ ਆ ਰਹੀ ਹੈ।

ਰੂਸ ਤੋਂ ਹੋਣ ਵਾਲੀ ਸਪਲਾਈ ’ਚ ਕਮੀ ਆਉਣ ਕਾਰਨ ਇਕ ਤੋਂ 18 ਫ਼ਰਵਰੀ ਦੌਰਾਨ ਭਾਰਤ ਦਾ ਕੁਲ ਕੱਚਾ ਤੇਲ ਆਯਾਤ ਡਿੱਗ ਕੇ ਔਸਤਨ 48.5 ਲੱਖ ਬੈਰਲ ਪ੍ਰਤੀ ਦਿਨ (ਬੀ.ਪੀ.ਡੀ.) ਰਹਿ ਗਿਆ। ਇਹ ਜਨਵਰੀ ਦੇ 5.25 ਲੱਖ ਬੀ.ਪੀ.ਡੀ. ਮੁਕਾਬਲੇ ਅੱਠ ਫ਼ੀ ਸਦੀ ਘੱਟ ਹੈ। ਪਿਛਲੇ ਮਹੀਨੇ ਪ੍ਰਮੁੱਖ ਰੂਸੀ ਨਿਰਯਾਤਕਾਂ ਉਤੇ ਅਮਰੀਕੀ ਪਾਬੰਦੀਆਂ ਅਤੇ ਯੂਰਪੀ ਯੂਨੀਅਨ ਦੇ 18ਵੇਂ ਪਾਬੰਦੀ ਪੈਕੇਜ ਦੇ ਅਮਲ ’ਚ ਆਉਣ ਤੋਂ ਬਾਅਦ ਉਥੋਂ ਆਉਣ ਵਾਲੇ ਤੇਲ ਦੇ ਪ੍ਰਵਾਹ ’ਚ ਇਹ ਗਿਰਾਵਟ ਵੇਖੀ ਗਈ ਹੈ।

ਜਹਾਜ਼ਾਂ ਦੀ ਆਵਾਜਾਈ ਦੇ ਨਿਗਰਾਨੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ ਨੂੰ ਹੋਣ ਵਾਲੀ ਰੂਸੀ ਸਪਲਾਈ ਦਸੰਬਰ, 2025 ਦੇ 12.8 ਲੱਖ ਬੀ.ਪੀ.ਡੀ. ਤੋਂ ਘਟ ਕੇ ਜਨਵਰੀ ’ਚ 12.2 ਲੱਖ ਬੀ.ਪੀ.ਡੀ. ਰਹਿ ਗਈ ਅਤੇ ਫ਼ਰਵਰੀ ਦੀ ਸ਼ੁਰੂਆਤ ’ਚ ਇਹ ਲਗਭਗ 10 ਫ਼ੀ ਸਦੀ ਹੋਰ ਘਟ ਕੇ 10.9 ਲੱਖ ਬੀ.ਪੀ.ਡੀ. ’ਤੇ ਆ ਗਈ।

ਕੌਮਾਂਤਰੀ ਜਿਣਸ ਅੰਕੜੇ ਵਿਸ਼ਲੇਸ਼ਣ ਕੰਪਨੀ ‘ਕੈਪਲਰ’ ਦੇ ਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲਿਆ ਨੇ ਕਿਹਾ, ‘‘ਫ਼ਰਵਰੀ ’ਚ ਭਾਰਤ ਦਾ ਰੂਸੀ ਕੱਚਾ ਤੇਲ ਆਯਾਤ ਲਗਭਗ 10-12 ਲੱਖ ਬੀ.ਪੀ.ਡੀ. ਰਹਿਣ ਦਾ ਅੰਦਾਜ਼ਾ ਹੈ, ਜਿਸ ਦੇ ਮਾਰਚ ’ਚ ਘਟ ਕੇ ਲਗਭਗ 8-10 ਲੰਖ ਬੀ.ਪੀ.ਡੀ. ਤਕ ਆਉਣ ਦੀ ਸੰਭਾਵਨਾ ਹੈ।

ਸਾਲ 2022 ’ਚ ਯੂਕਰੇਨ ਜੰਗ ਤੋਂ ਬਾਅਦ ਭਾਰਤੀ ਛੋਟ ਮਿਲਣ ਕਾਰਨ ਭਾਰਤ ਨੇ ਰੂਸੀ ਤੇਲ ਦੀ ਖ਼ਰੀਦ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਸੀ, ਪਰ ਹੁਣ ਇਹ ਆਮਦ ਵਧਣ ਦੀ ਬਜਾਏ ਸਥਿਰ ਹੁੰਦੀ ਦਿਸ ਰਹੀ ਹੈ।

ਉਨ੍ਹਾਂ ਕਿਹਾ, ‘‘ਹਾਲਾਂਕਿ ਅਸੀਂ ਇਸ ਨੂੰ ਇਕ ਅਲਪਕਾਲਿਕ ਸਥਿਰਤਾ ਦੇ ਰੂਪ ’ਚ ਵੇਖ ਰਹੇ ਹਾਂ, ਨਾ ਕਿ 2025 ਦੇ ਮੱਧ ’ਚ ਵੇਖੇ ਗਏ ਉੱਚਤਮ ਪੱਧਰ ’ਤੇ ਵਾਪਸੀ ਦੇ ਰੂਪ ’ਚ। ਸਾਡਾ ਅੰਦਾਜ਼ਾ ਹੈ ਕਿ ਕਾਰੋਬਾਰੀ ਅਤੇ ਨੀਤੀਗਤ ਰੇੜਕਿਆਂ ਕਾਰਨ, 2024-2025 ਮੁਕਾਬਲੇ 2026 ’ਚ ਭਾਰਤ ਦੇ ਕੁਲ ਆਯਾਤ ’ਚ ਰੂਸ ਦੀ ਹਿੱਸੇਦਾਰੀ ਹੌਲੀ-ਹੌਲੀ ਘੱਟ ਹੋ ਕੇ ਇਕ ਹੇਠਲੇ ਪੱਧਰ ’ਤੇ ਸਥਿਰ ਹੋ ਜਾਵੇਗੀ।’’

ਮੌਜੂਦਾ ਵਿਸ਼ਲੇਸ਼ਣ ਅਨੁਸਾਰ, ਅਮਰੀਕਾ ਅਤੇ ਭਾਰਤ ਵਿਚਕਾਰ ਇਕ ਵਿਹਾਰਕ ਸਮਝ ਬਣੀ ਹੈ ਜੋ ਭਾਰਤ ਨੂੰ ਅਪਣੀਆਂ ਬੁਨਿਆਦੀ ਜ਼ਰੂਰਤਾਂ ਲਈ ਰੂਸੀ ਆਯਾਤ ਦੀ ਇਜਾਜ਼ਤ ਦਿੰਦੀ ਹੈ, ਪਰ ਇਸ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਨਹੀਂ ਕਰਦੀ।

ਜਿਉਂ-ਜਿਉਂ ਰੂਸੀ ਤੇਲ ਦੀ ਮਾਤਰਾ ਘੱਟ ਹੋ ਰਹੀ ਹੈ, ਪਛਮੀ ਏਸ਼ੀਆ ਖਾੜੀ ਦੇਸ਼ ਇਸ ਕਮੀ ਨੂੰ ਪੂਰਾ ਕਰ ਰਹੇ ਹਨ। ਰਿਤੋਲੀਆ ਨੇ ਦਸਿਆ ਕਿ ਸਾਊਦੀ ਅਰਬ ਨਾਲ ਹੋਣ ਵਾਲੀ ਸਪਲਾਈ ਫ਼ਰਵਰੀ ’ਚ 10 ਲੱਖ ਤੋਂ 11 ਲੱਖ ਬੀ.ਪੀ.ਡੀ. ਤਕ ਪਹੁੰਚਣ ਦੀ ਉਮੀਦ ਹੈ, ਜੋ ਨਵੰਬਰ, 2019 ਤੋਂ ਬਾਅਦ ਦਾ ਉੱਚਤਮ ਪੱਧਰ ਹੈ । ਮਹੀਨੇ ਦੀ ਸ਼ੁਰੂਆਤ ਤੋਂ ਹੁਣ ਤਕ ਸਾਊਦੀ ਅਰਬ ਤੋਂ ਆਉਣ ਵਾਲੇ ਤੇਲ ਦਾ ਪ੍ਰਵਾਹ ਲਗਭਗ 14 ਲੱਖ ਬੀ.ਪੀ.ਡੀ. ਦਰਜ ਕੀਤਾ ਗਿਆ ਹੈ। ਹਾਲਾਂਕਿ, ਮਾਰਚ ਦੀ ਸ਼ੁਰੂਆਤ ’ਚ ਇਸ ’ਚ ਕੁੱਝ ਨਰਮੀ ਆਉਣ ਦੀ ਸੰਭਾਵਨਾ ਹੈ। ਵਰਤਮਾਨ ਰੁਝਾਨਾਂ ਦੇ ਆਧਾਰ ’ਤੇ, ਸਾਊਦੀ ਅਰਬ ਫ਼ਰਵਰੀ ’ਚ ਭਾਰਤ ਦੇ ਸਿਖਰਲੇ ਸਪਲਾਈਕਰਤਾ ਦੇ ਰੂਪ ’ਚ ਉਭਰਿਆ ਹੈ, ਜਿਸ ਤੋਂ ਬਾਅਦ ਰੂਸ ਅਤੇ ਇਰਾਕ ਦਾ ਨੰਬਰ ਆਉਂਦਾ ਹੈ।