10 ਸਾਲਾ ਮਾਂ ਨੂੰ ਨਹੀਂ ਪਤਾ ਬੱਚੀ ਦੇ ਜਨਮ ਬਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਰਚਾ ਦਾ ਵਿਸ਼ਾ ਬਣੀ 10 ਸਾਲਾ ਗਰਭਵਤੀ ਲੜਕੀ ਨੇ 17 ਅਗਸਤ ਦਿਨ ਵੀਰਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ

image

ਪਿਛਲੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ 10 ਸਾਲਾ ਗਰਭਵਤੀ ਲੜਕੀ ਨੇ 17 ਅਗਸਤ ਦਿਨ ਵੀਰਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ।  ਇਸ 10 ਸਾਲਾ ਬੱਚੀ ਦੀ ਡਿਲੀਵਰੀ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿੱਚ ਕਰਵਾਈ ਗਈ। 10 ਸਾਲਾ ਬੱਚੀ ਦੇ ਮਾਂ ਬਣਨ ਦੀ ਖ਼ਬਰ ਸੁਣ ਕੇ ਸਾਰਾ ਦੇਸ਼ ਦੰਗ ਰਹਿ ਗਿਆ। ਇਸ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਹਵਸੀ ਦਰਿੰਦਾ ਕੋਈ ਹੋਰ ਨਹੀਂ ਇਸ ਬੱਚੀ ਦਾ ਆਪਣਾ ਮਾਮਾ ਸੀ। ਨਵਜੰਮੀ ਬੱਚੀ ਨੂੰ ਉਸਦੀ ਮਾਂ ਕੋਲੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਉਸ ਲਈ ਦੁੱਧ ਮਿਲਕ ਬੈਂਕ ਤੋਂ ਆਵੇਗਾ।

10 ਸਾਲਾ ਬੱਚੀ ਨੂੰ ਇਹ ਨਹੀਂ ਪਤਾ ਕਿ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ, ਬਲਕਿ ਉਸਨੂੰ ਪੱਥਰੀ ਦਾ ਅਪ੍ਰੇਸ਼ਨ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਬੱਚੀ ਦੇ ਮਾਪਿਆਂ ਨੇ ਨਵਜੰਮੀ ਬੱਚੀ ਦੀ ਸ਼ਕਲ ਦੇਖਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਅਤੇ ਹਸਪਤਾਲ ਪ੍ਰਸ਼ਾਸਨ ਨੇ ਨਵਜੰਮੀ ਬੱਚੀ ਦੀ ਦੇਖਭਾਲ ਲਈ ਚਾਈਲਡ ਵੈਲਫੇਅਰ ਪ੍ਰੋਟੈਕਸ਼ਨ ਨੂੰ ਚਿੱਠੀ ਲਿਖੀ ਹੈ। ਨਾਬਾਲਿਗ ਮਾਂ ਨੂੰ ਕੁਝ ਦਿਨਾਂ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਜਾਵੇਗਾ ਪਰ ਨਵਜੰਮੀ ਬੱਚੀ ਦੇ ਭਵਿੱਖ ਬਾਰੇ ਹਾਲੇ ਤੱਕ ਕੋਈ ਖ਼ਬਰ ਨਹੀਂ।