ਕੁਪਵਾੜਾ ਮੁਕਾਬਲੇ 5 ਜਵਾਨ ਸ਼ਹੀਦ, 5 ਅੱਤਵਾਦੀ ਢੇਰ
ਕੁਪਵਾੜਾ ਮੁਕਾਬਲੇ 5 ਜਵਾਨ ਸ਼ਹੀਦ, 5 ਅੱਤਵਾਦੀ ਢੇਰ
ਜੰਮੂ : ਹੈਲਮਥਪੋਰਾ ਦੇ ਚੱਕ ਫਤਿਹਖਾਨ ਜੰਗਲੀ ਇਲਾਕੇ ਵਿਖੇ ਸੁਰੱਖਿਆ ਬਲਾਂ ਅਤੇ ਸੰਭਾਵਿਤ ਵਿਦੇਸ਼ੀ ਲਸ਼ਕਰ ਤੇ ਅਲਬਦਰ ਗਰੁੱਪ ਦੇ ਅੱਤਵਾਦੀਆਂ ਵਿਚਾਲੇ 48 ਘੰਟੇ ਚੱਲਿਆ ਮੁਕਾਬਲਾ ਦੇਰ ਰਾਤ ਸਮਾਪਤ ਹੋ ਗਿਆ। ਸੁਰੱਖਿਆ ਬਲਾਂ ਨੇ ਹੁਣ ਤੱਕ ਪੰਜ ਅੱਤਵਾਦੀਆਂ ਨੂੰ ਢੇਰ ਕਰ ਦਿਤਾ ਹੈ। ਇਹਨਾਂ ਵਿਚੋਂ ਚਾਰ ਅੱਤਵਾਦੀਆਂ ਨੂੰ ਮੰਗਲਵਾਰ ਨੂੰ ਹੀ ਮਾਰ ਦਿੱਤਾ ਗਿਆ ਸੀ।
ਬੁੱਧਵਾਰ ਨੂੰ ਅੱਤਵਾਦੀਆਂ ਦੇ ਨਾਲ ਦੁਬਾਰਾ ਸ਼ੁਰੂ ਹੋਈ ਮੁੱਠਭੇੜ ਵਿਚ ਫੌਜ ਦੇ ਤਿੰਨ ਜਵਾਨ ਅਤੇ ਪੁਲਿਸ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਕੁਪਵਾੜਾ ਵਿੱਚ ਹੀ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿਤਾ ਸੀ।ਕੁਪਵਾੜਾ ਦੇ ਹੈਲਮਥਪੋਰਾ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ‘ਤੇ ਸੁਰੱਖਿਆ ਬਲਾਂ ਨੇ ਬੁਧਵਾਰ ਨੂੰ ਫਿਰ ਤੋਂ ਤਲਾਸ਼ੀ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ।
ਫਿਲਹਾਲ ਅੱਤਵਾਦੀਆਂ ਦੇ ਖ਼ਿਲਾਫ਼ ਫੌਜ ਦਾ ਆਪਰੇਸ਼ਨ ਜਾਰੀ ਹੈ। 15 ਕੋਰ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਕੁਪਵਾੜਾ ਦੇ ਹੈਲਮਥਪੋਰਾ ਦੇ ਚੱਕ ਫ਼ਤਿਹ ਖ਼ਾਨ ਜੰਗਲੀ ਇਲਾਕੇ ‘ਚ ਫ਼ੌਜ ਅਤੇ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਵਲੋਂ ਮੰਗਲਵਾਰ ਸਵੇਰੇ ਛੇੜੇ ਜਾਰੀ ਦੌਰਾਨ ਲੰਘੀ ਦੇਰ ਸ਼ਾਮ ਤੱਕ 4 ਅੱਤਵਾਦੀਆਂ ਨੂੰ ਮਾਰਨ ਦੇ ਬਾਅਦ ਫ਼ੌਜ ਵਲੋਂ ਅੱਤਵਾਦੀਆਂ ਦਾ ਘੇਰਾ ਤੰਗ ਕਰ ਕੇ ਉਨ੍ਹਾਂ ਦੇ ਭੱਜਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਸਨ ਤੇ ਰਾਤ ਭਰ ਰੁਕ-ਰੁਕ ਦੇ ਦੋ ਪਾਸੜ ਗੋਲੀਬਾਰੀ ਦੇ ਚਲਦੇ ਮੁਕਾਬਲਾ ਜਾਰੀ ਰਿਹਾ।
ਫੌਜ ਦੇ ਮੁਤਾਬਕ ਹੈਲਮਥਪੋਰਾ ਇਲਾਕੇ ਵਿਚ ਢੇਰ ਕੀਤੇ ਗਏ ਅੱਤਵਾਦੀਆਂ ਦੀ ਗਿਣਤੀ ਪੰਜ ਹੈ। ਇਹਨਾਂ ਅੱਤਵਾਦੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਲਸ਼ਕਰ-ਏ-ਤਾਇਬਾ ਦੇ ਹਨ। ਪੁਲਿਸ ਦੇ ਇੱਕ ਬੜੇ ਅਧਿਕਾਰੀ ਨੇ ਦਸਿਆ ਕਿ ਅੱਤਵਾਦੀਆਂ ਦੀ ਹਾਜ਼ਰੀ ਦੇ ਬਾਰੇ ਵਿੱਚ ਖੁਫ਼ੀਆਂ ਜਾਣਕਾਰੀ ਮਿਲਣ ਤੋਂ ਬਾਅਦ ਫੌਜ ਅਤੇ ਪੁਲਿਸ ਦੇ ਸੰਯੁਕਤ ਦਸਤੀਆਂ ਨੇ ਮੰਗਲਵਾਰ ਨੂੰ ਇਲਾਕੇ ਵਿੱਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।
ਫੌਜ ਨੇ ਕਿਹਾ ਕਿ ਮੰਗਲਵਾਰ ਨੂੰ ਸ਼੍ਰੀਨਗਰ ਸ਼ਹਿਰ ਤੋਂ ਲਗਭਗ 110 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਹੈਲਮਥਪੋਰਾ ਇਲਾਕੇ ਵਿੱਚ ਮੁੱਠਭੇੜ ਸ਼ੁਰੂ ਹੋਈ। ਉਥੇ ਹੀ, ਬੁਧਵਾਰ ਨੂੰ ਹੀ ਪਾਕਿਸਤਾਨ ਨੇ ਸਰਹੱਦ ‘ਤੇ ਇਕ ਵਾਰ ਫਿਰ ਤੋਂ ਸੀਜਫਾਇਰ ਦੀ ਉਲੰਘਣਾ ਕੀਤੀ। ਪਾਕਿਸਤਾਨੀ ਫੌਜ ਨੇ ਜੰਮੂ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਣਾ ਘਾਟੀ ਇਲਾਕੇ ਵਿੱਚ ਕੰਟਰੋਲ ਰੇਖਾ ‘ਤੇ ਭਾਰੀ ਗੋਲਾਬਾਰੀ ਕੀਤੀ। ਫ਼ਿਲਹਾਲ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ।