39 ਭਾਰਤੀਆਂ ਦੀ ਮੌਤ 'ਤੇ ਸੁਸ਼ਮਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਲਿਆਵੇਗੀ ਵਿਸ਼ੇਸ਼ ਅਧਿਕਾਰ ਪ੍ਰਸਤਾਵ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਵੀਰਵਾਰ ਨੂੰ ਦੱਸਿਆ ਕਿ ਇਰਾਕ ਵਿਚ 39 ਭਾਰਤੀਆਂ ਨੂੰ ਮਾਰੇ ਜਾਣ ਨੂੰ ਲੈ ਕੇ ਸੰਸਦ ਅਤੇ ਪੀੜਤ ਪਰਵਾਰਾਂ ਨੂੰ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਵੀਰਵਾਰ ਨੂੰ ਦੱਸਿਆ ਕਿ ਇਰਾਕ ਵਿਚ 39 ਭਾਰਤੀਆਂ ਨੂੰ ਮਾਰੇ ਜਾਣ ਨੂੰ ਲੈ ਕੇ ਸੰਸਦ ਅਤੇ ਪੀੜਤ ਪਰਵਾਰਾਂ ਨੂੰ ਭਰਮਾਉਣ ਦੇ ਚਲਦੇ ਸੰਸਦ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਰੁਧ ਪਾਰਟੀ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲੈ ਕੇ ਆਵੇਗੀ। ਸੋਨੀ ਨੇ ਦੱਸਿਆ ਕਿ ਇਹ ਪ੍ਰਸਤਾਵ ਰਾਜ ਸਭਾ ਵਿਚ ਲਿਆਂਦਾ ਜਾਵੇਗਾ।
ਅੰਬਿਕਾ ਸੋਨੀ ਦਾ ਇਹ ਬਿਆਨ ਬ੍ਰਿਟਿਸ਼ ਫ਼ਰਮ 'ਤੇ ਦਿਤੇ ਬਿਆਨ ਕਿ ਸਰਕਾਰ ਕੈਂਬ੍ਰਿਜ਼ ਐਨਲਿਟਿਕਾ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਸੰਬੰਧਾਂ ਨੂੰ ਜੋੜਨ ਲਈ ਨਵੀਂਆਂ ਖੋਜਾਂ ਕਰ ਰਹੀ ਹੈ, ਦੇ ਬਾਅਦ ਆਇਆ ਹੈ। ਇਸ ਬ੍ਰਿਟਿਸ਼ ਫ਼ਰਮ ਦੇ ਉਪਰ ਡਾਟਾ ਲੀਕ ਦਾ ਸਨਸਨੀਖੇਜ਼ ਦੋਸ਼ ਲੱਗਿਆ ਹੈ।
ਮੋਸੂਲ ਵਿਚ ਸਾਲ 2014 ਵਿਚ ਇਸਲਾਮਕ ਸਟੇਟ ਦੇ ਅੱਤਵਾਦੀਆਂ ਵਲੋਂ ਮਾਰੇ ਗਏ ਭਾਰਤੀ ਮਜ਼ਦੂਰਾਂ ਨੂੰ ਲੈ ਕੇ ਕਾਂਗਰਸ ਦਾ ਇਹ ਇਲਜ਼ਾਮ ਹੈ ਕਿ ਸਰਕਾਰ ਅਤੇ ਸੁਸ਼ਮਾ ਸਵਰਾਜ ਨੇ ਉਨ੍ਹਾਂ ਦੀ ਮੌਤ ਦੇ ਐਲਾਨ ਵਿਚ ਦੇਰੀ ਕੀਤੀ ਅਤੇ ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਝੂਠਾ ਭਰੋਸਾ ਦਿਤਾ।
ਦਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਸੰਸਦ ਵਿਚ ਇਹ ਜਾਣਕਾਰੀ ਦਿਤੀ ਸੀ ਕਿ ਪੀੜਤਾਂ ਦੇ ਪਰਵਾਰਾਂ ਦੇ ਲਏ ਗਏ ਸੈਂਪਲ ਮੋਸੂਲ ਦੇ ਕੋਲ ਸਮੂਹਕ ਕਬਰ ਵਿਚੋਂ ਕੱਢੀਆਂ ਗਈਆਂ ਲਾਸ਼ਾਂ ਦੇ ਨਾਲ ਮੈਚ ਕਰ ਗਏ ਹਨ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਰਾਕ ਵਿਚ ਆਈਐਸਆਈਐਸ ਦੇ ਕਬਜ਼ੇ ਵਿਚ ਫਸੇ 39 ਭਾਰਤੀ ਮਾਰੇ ਗਏ ਹਨ।