ਪੁਲਿਸ ਨੇ ਚਲਾਨ ਕੱਟ ਕੇ ਮਨਾਈ ਹੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4000 ਤੋਂ ਵੱਧ ਚਲਾਨ ਕੱਟੇ

Police cut off the invoice and celebrate holi

ਨਵੀਂ ਦਿੱਲੀ: ਦੇਸ਼ ਦੇ ਨਾਲ-ਨਾਲ ਰਾਜਧਾਨੀ ਦਿੱਲੀ ‘ਚ ਵੀ ਹੋਲੀ ਦਾ ਤਿਓਹਾਰ  ਰੰਗਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਕਾਰਨ ਦਿੱਲੀ ਪੁਲਿਸ ਦਾ ਕੰਮ ਵੀ ਕਾਫੀ ਮੁਸ਼ਕਿਲ ਭਰਿਆ ਰਿਹਾ। ਹੋਲੀ ਮੌਕੇ ਦਿੱਲੀ ਪੁਲਿਸ ਨੂੰ ਨਿੱਕੇ-ਨਿੱਕੇ ਲੜਾਈ ਝਗੜਿਆਂ ‘ਤੇ ਕਰੀਬ 4 ਹਜ਼ਾਰ ਫੋਨ ਕਾਲ ਆਏ। ਇਸ ਦੇ ਨਾਲ ਹੀ ਕੱਲ੍ਹ ਦਿੱਲੀ ਪੁਲਿਸ ਨੇ 13 ਹਜ਼ਾਰ ਤੋਂ ਵੀ ਜ਼ਿਆਦਾ ਚਲਾਨ ਕੱਟੇ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ‘ਚ ਇਹ ਚਲਾਨ ਕੱਟੇ ਗਏ।

ਇਸ ਵਾਰ ਹੋਲੀ ‘ਤੇ ਪਿਛਲੀ ਵਾਰ ਨਾਲੋਂ 4000 ਤੋਂ ਵੱਧ ਚਲਾਨ ਕੱਟੇ ਗਏ। ਪਰ ਇਸ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨਾਂ ‘ਚ 300 ਦੀ ਕਮੀ ਆਈ ਹੈ। 2018 ‘ਚ ਹੋਲੀ ‘ਤੇ 9300 ਚਲਾਨ ਕੱਟੇ ਗਏ ਸਨ ਅਤੇ 1900 ਮਾਮਲੇ ਡ੍ਰਿੰਕ ਡ੍ਰਾਈਵ ਦੇ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਲੋਕਾਂ ਨੂੰ ਹੋਲੀ ‘ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ। ਹੋਲੀ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਲਈ ਦਿੱਲੀ ਪੁਲਿਸ ਨੇ ਦੁਪਹੀਆ ਚਾਲਕਾਂ ਨੂੰ ਹੈਲਮੇਟ ਪਾਉਣ ਅਤੇ ਟ੍ਰਿਪਲ ਰਾਈਡਿੰਗ ਤੋਂ ਬਚਣ ਦੀ ਸਲਾਹ ਦਿੱਤੀ ਸੀ।