‘ਕਰੋਨਾ ਵਾਇਰਸ’ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੀਆਂ ਨਰਸਾਂ ਦੀ ਹੋ ਰਹੀ ਹੈ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਡਰ ਤੋਂ ਇੱਕ ਪਾਸੇ ਜਿੱਥੇ ਲੋਕ ਆਪਣੇ ਪਰਿਵਾਰ ਦੇ ਮਰੀਜ਼ ਮੈਂਬਰ ਦੇ ਕੋਲ ਜਾਣ ਤੋਂ ਵੀ ਡਰਦੇ ਹਨ

Coronavirus

ਲੰਡਨ : ਕਰੋਨਾ ਵਾਇਰਸ ਦੇ ਡਰ ਤੋਂ ਇੱਕ ਪਾਸੇ ਜਿੱਥੇ ਲੋਕ ਆਪਣੇ ਪਰਿਵਾਰ ਦੇ ਮਰੀਜ਼ ਮੈਂਬਰ ਦੇ ਕੋਲ ਜਾਣ ਤੋਂ ਵੀ ਡਰਦੇ ਹਨ। ਉਥੇ ਹੀ ਆਪਣੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਡਾਕਟਰ ਇਨ੍ਹਾਂ ਮਰੀਜ਼ਾਂ ਦੀ ਦਿਨ ਰਾਤ ਦੇਖ-ਭਾਲ ਕਰਨ ਵਿਚ ਲੱਗੇ ਹੋਏ ਹਨ। ਉੱਥੇ ਕਈ ਲੋਕ ਇਨ੍ਹਾਂ ਡਾਕਟਰਾਂ ਦੀ ਬੁਰਾਈ ਕਰਨ ਵਿਚ ਲੱਗੇ ਹੋਏ ਹਨ।

ਦੱਸ ਦੱਈਏ ਕਿ ਬ੍ਰਿਟੇਨ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖ-ਭਾਲ ਵਿਚ ਲੱਗੀਆਂ ਕਈ ਨਰਸਾਂ ਨੂੰ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਨੂੰ ਗਾਲਾਂ ਕੱਢ ਦੇ ਨਾਲ –ਨਾਲ ਕਈ ਨਰਸਾਂ ਤੇ ਥੁੱਕਿਆ ਵੀ ਗਿਆ ਹੈ। ਟ੍ਰੇਡ ਯੂਨਿਅਨ ਦੀ ਡਾਈਰੈਕਟਰ ਸੂਜਨ ਮਾਰਸਟਰਸ ਨੇ ਦੱਸਿਆ ਕਿ ਨੈਸ਼ਨਲ ਸਰਵਿਸ ਸਟਾਫ ਨੇ ਇਸ ਬਾਰੇ ਵਿਚ ਸ਼ਿਕਾਇਤ ਦਿੱਤੀ ਹੈ ਅਤੇ ਇਸ ਵਤੀਰੇ ਨੂੰ ਰੋਕਣ ਦੀ ਵੀ ਮੰਗ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਨਰਸਾਂ ਇੰਨੀ ਮੁਸ਼ਕਿਲ ਸਥਿਤੀ ਵਿਚ ਆਪਣੀ ਪ੍ਰਵਾਹ ਕੀਤੇ ਬਿਨਾ ਮਰੀਜ਼ਾਂ ਦੀ ਸਾਭ-ਸੰਭਾਲ ਵਿਚ ਲੱਗੀਆਂ ਹੋਈਆਂ ਹਨ। ਨਾਲ ਹੀ ਸੁਜਨ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਲੋਕ ਮਰੀਜ਼ਾਂ ਤੋਂ ਦੂਰ ਭੱਜਦੇ ਹਨ ਉਸ ਸਮੇਂ ਇਹ ਨਰਸਾਂ ਉਨ੍ਹਾਂ ਮਰੀਜ਼ਾਂ ਦੀ ਸਹਾਇਤਾ ਕਰਦੀਆਂ ਹਨ। ਦੱਸ ਦੱਈਏ ਕਿ ਪਿਛਲੇ ਹਫਤੇ ਇਕ ਨਰਸ ਨੇ ਫੇਸਬੁੱਕ ਤੇ ਵੀਡੀਓ ਪੋਸਟ ਕਰਕੇ ਦੱਸਿਆ ਸੀ

ਕਿ ਜਦੋਂ ਉਹ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਰਸਤੇ ਵਿਚ ਇਕ ਜੋੜੇ ਨੇ ਉਸ ਨੂੰ ਗਾਲਾ ਗੱਡੀਆਂ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ । ਇਕ ਰਿਪੋਰਟ ਅਨੁਸਾਰ ਮੈਡੀਕਲ ਸਟਾਫ ਨੇ ਕਿਹਾ ਹੈ ਕਿ ਲੋਕ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕਰਨ ਸਗੋਂ ਉਨ੍ਹਾਂ ਦੀ ਸਪੋਰਟ ਕਰਨ। ਪਰ ਕਈ ਲੋਕ ਉਨ੍ਹਾਂ ਨਰਸਾਂ ਨੂੰ ਬਿਮਾਰੀ ਫੈਲਾਉਣ ਵਾਲੀਆਂ ਨਰਸਾਂ ਕਹਿ ਰਹੇ ਹਨ।

ਜਿਕਰਯੋਗ ਹੈ ਕਿ ਬ੍ਰਿਟੇਨ ਵਿਚ ਹੁਣ ਤੱਕ ਇਸ ਵਾਇਰਸ ਦੇ 5018 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 233 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।