Tirath Singh Rawat
ਨਵੀਂ ਦਿੱਲੀ: ਕੋਰੋਨਾ ਦੀ ਲਾਗ ਦੀ ਗਤੀ ਇਕ ਵਾਰ ਫਿਰ ਵਧ ਰਹੀ ਹੈ। ਸੋਮਵਾਰ ਨੂੰ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਸਾਹਮਣੇ ਆਈ ਹੈ। ਉਹਨਾਂ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸਦੀ ਜਾਣਕਾਰੀ ਦਿੱਤੀ ਹੈ।
ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਟਵੀਟ ਕਰਦਿਆਂ ਲਿਖਿਆ ਕਿ ‘ਮੇਰੀ ਕੋਰੋਨਾ ਟੈਸਟ ਦੀ ਰਿਪੋਰਟ ਸਕਾਰਾਤਮਕ ਆਈ ਹੈ। ਮੈਂ ਠੀਕ ਹਾਂ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ।
ਮੈਂ ਆਪਣੇ ਆਪ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੋਲੇਟ ਕਰ ਲਿਆ ਹੈ। ਤੁਹਾਡੇ ਵਿਚੋਂ ਪਿਛਲੇ ਦਿਨਾਂ ਵਿਚ ਜੋ ਵੀ ਮੇਰੇ ਸੰਪਰਕ ਵਿਚ ਆਏ ਹਨ, ਕਿਰਪਾ ਕਰਕੇ ਧਿਆਨ ਰੱਖੋ ਅਤੇ ਆਪਣੀ ਜਾਂਚ ਕਰਵਾ ਲੈਣ। ਦੱਸ ਦੇਈਅ ਕਿ ਕੱਲ੍ਹ ਲੋਕ ਸਭਾ ਸਪੀਕਰ ਓਮ ਬਿਰਲਾ ਕੋਵਿਡ ਸਕਾਰਾਤਮਕ ਪਾਏ ਗਏ ਸਨ। ਉਹਨਾਂ ਨੂੁੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ।