ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿਸ਼ਵ ਕੱਪ 'ਚ ਜਿੱਤਿਆ ਸੋਨ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਵਰੁਣ ਤੋਮਰ ਨੂੰ ਮਿਲਿਆ ਕਾਂਸੀ ਦਾ ਤਗਮਾ

photo

 

ਚੰਡੀਗੜ੍ਹ: ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਰਲਡ ਕੱਪ ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਨੇ ਏਅਰ ਪਿਸਟਲ ਈਵੈਂਟ 'ਚ ਸਿੱਧੇ ਤੌਰ 'ਤੇ ਗੋਲਡ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤ ਦੇ ਵਰੁਣ ਤੋਮਰ ਨੂੰ ਵੀ ਕਾਂਸੀ ਦਾ ਤਗਮਾ ਮਿਲਿਆ। ਦੋ ਸਾਲ ਪਹਿਲਾਂ ਟੀਮ ਅਤੇ ਮਿਕਸਡ ਟੀਮ ਵਰਗ ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਸਰਬਜੋਤ ਨੇ ਅਜ਼ਰਬਾਈਜਾਨ ਦੇ ਰੁਸਲਾਨ ਲੁਨੇਵ ਨੂੰ 16. 0 ਨਾਲ ਹਰਾਇਆ।

ਸਰਬਜੋਤ ਨੇ ਕੁਆਲੀਫਿਕੇਸ਼ਨ ਸੀਰੀਜ਼ ਵਿਚ 98, 97, 99, 97, 97, 97 ਦਾ ਸਕੋਰ ਬਣਾਇਆ। ਚੀਨ ਦੇ ਲਿਊ ਜਿਨਯਾਓ ਦੂਜੇ ਸਥਾਨ 'ਤੇ ਰਹੇ। ਸਰਬਜੋਤ ਨੇ 253. 2 ਅਤੇ ਰੁਸਲਾਨ ਨੇ 251.9 ਅੰਕ ਬਣਾਏ। ਵਰੁਣ 250. 3 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਦੱਸ ਦੇਈਏ ਕਿ ਇਹ ਸ਼ੂਟਿੰਗ ਵਰਲਡ ਕੱਪ ਭਾਰਤ ਵਿੱਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੇ ਮੁਕਾਬਲੇ ਅੱਜ ਤੋਂ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸ਼ੁਰੂ ਹੋ ਗਏ ਹਨ।

ਇਹ ਸਮਾਗਮ ਭੋਪਾਲ ਸਥਿਤ 'ਐਮਪੀ ਸਟੇਟ ਸ਼ੂਟਿੰਗ ਅਕੈਡਮੀ' ਵਿੱਚ ਹੋ ਰਿਹਾ ਹੈ। ਇਸ ਸ਼ੂਟਿੰਗ ਵਿਸ਼ਵ ਕੱਪ ਵਿੱਚ ਵੱਖ-ਵੱਖ ਰਾਈਫਲ/ਪਿਸਟਲ ਸ਼ੂਟਿੰਗ ਮੁਕਾਬਲੇ ਹੋਣਗੇ। ਇਸ ਵਿੱਚ ਹਿੱਸਾ ਲੈਣ ਲਈ 30 ਤੋਂ ਵੱਧ ਦੇਸ਼ਾਂ ਦੇ 200 ਤੋਂ ਵੱਧ ਨਿਸ਼ਾਨੇਬਾਜ਼ ਭੋਪਾਲ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ 75 ਤੋਂ ਵੱਧ ਤਕਨੀਕੀ ਅਧਿਕਾਰੀ ਵੀ ਆਏ ਹਨ। 

ਇਸ ਵਿਸ਼ਵ ਕੱਪ ਵਿੱਚ ਭਾਰਤ ਦੇ ਕੁੱਲ 37 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ 20 ਪੁਰਸ਼ ਅਤੇ 17 ਔਰਤਾਂ ਹਨ। ਇਸ ਸ਼ੂਟਿੰਗ ਵਿਸ਼ਵ ਕੱਪ 'ਚ ਜਰਮਨੀ, ਇਜ਼ਰਾਈਲ, ਅਮਰੀਕਾ, ਜਾਪਾਨ, ਬ੍ਰਾਜ਼ੀਲ, ਚੀਨ, ਚੈੱਕ ਗਣਰਾਜ, ਅਜ਼ਰਬਾਈਜਾਨ, ਬੰਗਲਾਦੇਸ਼, ਬੋਸਨੀਆ ਅਤੇ ਹਰਜ਼ੇਗੋਵਿਨਾ, ਡੈਨਮਾਰਕ, ਫਰਾਂਸ, ਬ੍ਰਿਟੇਨ, ਹੰਗਰੀ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਕੋਰੀਆ, ਸਾਊਦੀ ਅਰਬ, ਲਿਥੁਆਨੀਆ ਹਿੱਸਾ ਲੈ ਰਹੇ ਹਨ | ਮਾਲਦੀਵ, ਮੈਕਸੀਕੋ, ਰੋਮਾਨੀਆ, ਸਿੰਗਾਪੁਰ, ਸਰਬੀਆ, ਸ਼੍ਰੀਲੰਕਾ, ਚੀਨੀ ਤਾਈਪੇ, ਸਵਿਟਜ਼ਰਲੈਂਡ, ਸਵੀਡਨ, ਉਜ਼ਬੇਕਿਸਤਾਨ ਵਰਗੇ ਦੇਸ਼ ਭਾਗ ਲੈ ਰਹੇ ਹਨ।