ਦੇਸ਼ ਦਾ ਵਿਲੱਖਣ ਪਿੰਡ, ਜਿੱਥੇ ਰਹਿੰਦੇ ਨੇ ਸਿਰਫ਼ ਬੌਣੇ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਪਿੰਡ ਅਸਾਮ 'ਚ ਸਥਿਤ ਹੈ ਤੇ ਇਸ ਦਾ ਨਾਮ ਅਮਾਰ ਪਿੰਡ ਹੈ

amar village assam

ਗੁਹਾਟੀ - ਦੁਨੀਆ ਭਰ ਵਿਚ ਬੌਣੇ ਲੋਕ ਕਈ ਜਗ੍ਹਾ ਮਿਲ ਜਾਣਗੇ ਪਰ ਕੀ ਤੁਸੀਂ ਕਦੇ ਅਜਿਹਾ ਪਿੰਡ ਸੁਣਿਆ ਹੈ ਜੋ ਸਿਰਫ਼ ਬੌਣਿਆਂ ਦਾ ਹੀ ਹੋਵੇ। ਹੁਣ ਇਕ ਅਜਿਹੇ ਪਿੰਡ ਦਾ ਨਾਮ ਸਾਹਮਣੇ ਆਇਆ ਹੈ ਜਿੱਥੇ ਸਿਰਫ਼ ਬੌਣੇ ਹੀ ਰਹਿੰਦੇ ਹਨ। ਇਹ ਪਿੰਡ ਸਾਡੇ ਦੇਸ਼ 'ਚ ਹੀ ਮੌਜੂਦ ਹੈ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਅਸਾਮ 'ਚ ਸਥਿਰ ਅਮਾਰ ਪਿੰਡ ਬਾਰੇ। ਇਸ ਪਿੰਡ 'ਚ ਸਿਰਫ 70 ਲੋਕ ਹੀ ਰਹਿੰਦੇ ਹਨ ਜੋ ਸਾਰੇ ਬੌਣੇ ਹਨ। ਅਮਾਰ ਨਾਂ ਦਾ ਇਹ ਪਿੰਡ ਬੌਣਿਆਂ ਦੇ ਪਿੰਡ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਸਾਰੇ ਲੋਕ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਹਰ ਇਕ ਦਾ ਸਨਮਾਨ ਕਰਦੇ ਹਨ। ਇਹ ਪਿੰਡ ਭੂਟਾਨ ਦੀ ਸਰਹੱਦ ਤੋਂ ਤਿੰਨ-ਚਾਰ ਕਿਲੋਮੀਟਰ ਹੀ ਪਹਿਲਾਂ ਹੀ ਪੈਂਦਾ ਹੈ। 

ਅਜਿਹਾ ਕਿਹਾ ਜਾਂਦਾ ਹੈ ਕਿ ਸਾਲ 2011 'ਚ ਨੈਸ਼ਨਲ ਸਕੂਲ ਆਫ ਡ੍ਰਾਮਾ ਦੇ ਕਲਾਕਾਰ ਪਵਿੱਤਰ ਰਾਭਾ ਨੇ ਇਸ ਪਿੰਡ ਨੂੰ ਵਸਾਇਆ ਸੀ। ਇੱਥੋਂ ਦੇ ਕਿਸੇ ਵੀ ਵਿਅਕਤੀ ਦੀ ਲੰਬਾਈ ਸਾਢੇ ਤਿੰਨ ਫੁੱਟ ਤੋਂ ਜ਼ਿਆਦਾ ਨਹੀਂ ਹੈ। ਇਸ ਪਿੰਡ 'ਚ ਕੋਈ ਆਪਣੀ ਇੱਛਾ ਨਾਲ ਰਹਿਣ ਆਇਆ ਹੈ ਅਤੇ ਕਿਸੇ ਦਾ ਪਰਿਵਾਰ ਉਨ੍ਹਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਪਰ ਜੋ ਵੀ ਲੋਕ ਇੱਥੇ ਰਹਿੰਦੇ ਹਨ ਉਹ ਕਾਫੀ ਖੁਸ਼ ਰਹਿੰਦੇ ਹਨ ਅਤੇ ਆਪਣੇ ਜੀਵਨ ਤੋਂ ਵੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।