ਹਿਮਾਚਲ ਪ੍ਰਦੇਸ਼ ਨੇ ਅਪਣੀਆਂ ਬੱਸਾਂ ਪੰਜਾਬ ’ਚ ਪਾਰਕ ਕਰਨ ਤੋਂ ਇਨਕਾਰ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਦੋਂ ਤਕ  ਸੁਰੱਖਿਆ ਦਾ ਭਰੋਸਾ ਨਹੀਂ ਦਿਤਾ ਜਾਂਦਾ, ਉਦੋਂ ਤਕ ਜਾਰੀ ਰਹੇਗਾ ਫੈਸਲਾ : ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਗਨੀਹੋਤਰੀ

ਮੁਕੇਸ਼ ਅਗਨੀਹੋਤਰੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ  ਸੂਬਾ ਸਰਕਾਰ ਉਨ੍ਹਾਂ ਦੀ ਅਤੇ ਮੁਸਾਫ਼ਰਾਂ  ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਉਂਦੀ, ਉਦੋਂ ਤਕ  ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਪੰਜਾਬ ’ਚ ਰਾਤ ਭਰ ਪਾਰਕ ਨਹੀਂ ਕੀਤੀਆਂ ਜਾਣਗੀਆਂ। ਇਹ ਫੈਸਲਾ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ.) ਦੀਆਂ ਬੱਸਾਂ ਦੀ ਭੰਨਤੋੜ ਅਤੇ ਖਾਲਿਸਤਾਨ ਸਮਰਥਕ ਨਾਅਰੇ ਲਿਖੇ ਜਾਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਆਇਆ ਹੈ।

ਅਗਨੀਹੋਤਰੀ ਨੇ ਕਿਹਾ, ‘‘ਅਸੀਂ ਸੋਚਦੇ ਹਾਂ ਕਿ ਜਦੋਂ ਤਕ  ਪੰਜਾਬ ਸਰਕਾਰ ਸਾਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਨਹੀਂ ਦਿੰਦੀ, ਉਦੋਂ ਤਕ  ਪੰਜਾਬ ’ਚ ਬੱਸਾਂ ਰਾਤ ਨੂੰ ਪਾਰਕ ਨਹੀਂ ਕੀਤੀਆਂ ਜਾਣਗੀਆਂ। ਐਚ.ਆਰ.ਟੀ.ਸੀ. ਕਿਸੇ ਵੀ ਵਿਵਾਦ ’ਚ ਧਿਰ ਨਹੀਂ ਹੈ ਅਤੇ ਸਾਡੀਆਂ ਬੱਸਾਂ ਨੂੰ ਨਿਸ਼ਾਨਾ ਬਣਾਉਣਾ ਸਹੀ ਨਹੀਂ ਹੈ।’’ ਐਚ.ਆਰ.ਟੀ.ਸੀ. ਬੱਸਾਂ ਪੰਜਾਬ ’ਚ 600 ਰੂਟਾਂ ’ਤੇ  ਚੱਲਦੀਆਂ ਹਨ, ਅਤੇ ਅਗਨੀਹੋਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਟਾਫ ਅਤੇ ਮੁਸਾਫ਼ਰਾਂ  ਦੀ ਸੁਰੱਖਿਆ ਉਨ੍ਹਾਂ ਦੀ ਸੱਭ ਤੋਂ ਵੱਡੀ ਤਰਜੀਹ ਹੈ।