Delhi News : ਹਿੰਦੀ ਲੇਖਕ ਵਿਨੋਦ ਕੁਮਾਰ ਸ਼ੁਕਲਾ ਨੂੰ 59ਵੇਂ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : 88 ਸਾਲ ਦੇ ਲੇਖਕ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਛੱਤੀਸਗੜ੍ਹ ਦੇ ਪਹਿਲੇ ਲੇਖਕ ਹਨ

ਹਿੰਦੀ ਲੇਖਕ ਵਿਨੋਦ ਕੁਮਾਰ ਸ਼ੁਕਲਾ

Delhi News in Punjabi : ਉੱਘੇ ਹਿੰਦੀ ਲੇਖਕ ਵਿਨੋਦ ਕੁਮਾਰ ਸ਼ੁਕਲਾ ਨੂੰ ਭਾਰਤ ਦੇ ਸਰਵਉੱਚ ਸਾਹਿਤਕ ਸਨਮਾਨ 59ਵੇਂ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 88 ਸਾਲ ਦੇ ਲੇਖਕ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਛੱਤੀਸਗੜ੍ਹ ਦੇ ਪਹਿਲੇ ਲੇਖਕ ਹਨ, ਜੋ ਹਿੰਦੀ ਸਾਹਿਤ ’ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ।

ਗਿਆਨਪੀਠ ਚੋਣ ਕਮੇਟੀ ਨੇ ਕਿਹਾ, ‘‘ਇਹ ਸਨਮਾਨ ਉਨ੍ਹਾਂ ਨੂੰ ਹਿੰਦੀ ਸਾਹਿਤ, ਸਿਰਜਣਾਤਮਕਤਾ ਅਤੇ ਵਿਲੱਖਣ ਲਿਖਣ ਸ਼ੈਲੀ ’ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿਤਾ ਜਾ ਰਿਹਾ ਹੈ।’’ ਸ਼ੁਕਲਾ ਅਪਣੀ ਵਿਲੱਖਣ ਭਾਸ਼ਾਈ ਬਣਤਰ ਅਤੇ ਭਾਵਨਾਤਮਕ ਡੂੰਘਾਈ ਲਈ ਜਾਣੇ ਜਾਂਦੇ ਹਨ, ਅਤੇ ਇਸ ਤੋਂ ਪਹਿਲਾਂ 1999 ’ਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰ ਚੁਕੇ ਹਨ। (ਪੀਟੀਆਈ)

(For more news apart from  Hindi writer Vinod Kumar Shukla selected for 59th Jnanpith Award News in Punjabi, stay tuned to Rozana Spokesman)