ਕੇਂਦਰੀ ਮੰਤਰੀ ਵਲੋਂ ਬਲਾਤਕਾਰ ਦੀਆਂ ਘਟਨਾਵਾਂ ਨੂੰ 'ਬਾਤ ਦਾ ਬਤੰਗੜ' ਨਾ ਬਣਾਉਣ ਦੀ ਸਲਾਹ
ਬੱਚੀਆਂ ਨਾਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਕਿੰਨੀਆਂ ਸ਼ਰਮਨਾਕ ਅਤੇ ਘਿਨਾਉਣੀਆਂ ਹਨ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
Santosh Gangwar
ਨਵੀਂ ਦਿੱਲੀ : ਬੱਚੀਆਂ ਨਾਲ ਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਕਿੰਨੀਆਂ ਸ਼ਰਮਨਾਕ ਅਤੇ ਘਿਨਾਉਣੀਆਂ ਹਨ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਮੰਦਭਾਗੀਆਂ ਘਟਨਾਵਾਂ 'ਤੇ ਦੇਸ਼ ਦੀ ਜਨਤਾ ਦਾ ਗੁੱਸਾ ਫੁੱਟਣਾ ਲਾਜ਼ਮੀ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਇਕ ਮੰਤਰੀ ਸੰਤੋਸ਼ ਗੰਗਵਾਰ ਇਨ੍ਹਾਂ ਘਿਨਾਉਣੇ ਮਾਮਲਿਆਂ ਨੂੰ ਮਹਿਜ਼ ਇਕ ਦੋ ਘਟਨਾਵਾਂ ਨੂੰ 'ਬਾਤ ਦਾ ਬਤੰਗੜ' ਨਾ ਬਣਾਉਣ ਦੀ ਸਲਾਹ ਦੇ ਰਹੇ ਹਨ।