ਮਹਾਂਦੋਸ਼ ਨੂੰ ਲੈ ਕੇ ਹੁਣ ਕਾਂਗਰਸ ਦਾ ਜੇਤਲੀ 'ਤੇ ਵਾਰ, ਜਾਰੀ ਕੀਤਾ ਵੀਡੀਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਮਹਾਂਦੋਸ਼ ਦੇ ਪ੍ਰਸਤਾਵ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਬਦਲੇ ਦੀ ਅਰਜ਼ੀ ਕਰਾਰ ਦਿਤੇ ਜਾਣ ਵਾਲੇ ਬਿਆਨ 'ਤੇ ...

congress hits back arun jaitley over his remark on impeachment motion against cji

ਨਵੀਂ ਦਿੱਲੀ: ਕਾਂਗਰਸ ਨੇ ਮਹਾਂਦੋਸ਼ ਦੇ ਪ੍ਰਸਤਾਵ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਬਦਲੇ ਦੀ ਅਰਜ਼ੀ ਕਰਾਰ ਦਿਤੇ ਜਾਣ ਵਾਲੇ ਬਿਆਨ 'ਤੇ ਸਨਿਚਰਵਾਰ ਨੂੰ ਪਲਟਵਾਰ ਕੀਤਾ। ਕਾਂਗਰਸ ਨੇ ਕਿਹਾ ਕਿ ਸੱਤਾ ਦੇ ਪੱਖ ਵਿਚ ਹੋਣ ਦੀ ਬਜਾਏ ਨਿਆਂਉਚਿਤ ਹੋਣਾ ਮਹੱਤਵਪੂਰਨ ਹੈ। ਲੜੀਵਾਰ ਟਵੀਟ ਜ਼ਰੀਏ ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਯੂਪੀਏ ਸਰਕਾਰ ਨੇ ਕੋਲਕੱਤਾ ਹਾਈ ਕੋਰਟ ਦੇ ਜਸਟਿਸ ਸੌਮਿਤਰ ਸੇਨ ਨੂੰ ਲਾਂਭੇ ਕਰਨ ਲਈ ਜਸਟਿਸ ਜਾਂਚ ਕਾਨੂੰਨ ਦੇ ਤਹਿਤ ਸੰਵਿਧਾਨਕ ਪ੍ਰਕਿਰਿਆ ਦਾ ਪਾਲਣ ਕੀਤਾ। 

ਉਨ੍ਹਾਂ ਟਵੀਟ ਦੇ ਨਾਲ ਮਹਾਂਦੋਸ਼ ਨੂੰ ਸਮਰਥਨ ਕਰਦੇ ਹੋਏ ਜੇਤਲੀ ਦਾ ਇਕ ਵੀਡੀਉ ਵੀ ਪੋਸਟ ਕੀਤਾ। ਵੀਡੀਉ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਬੁਲਾਰੇ ਨੇ ਕਿਹਾ ਕਿ ਜੇਤਲੀ ਸਾਬ੍ਹ ਤੁਸੀਂ ਜਦੋਂ ਜਸਟਿਸ ਸੇਨ ਦੇ ਮਹਾਂਦੋਸ਼ ਦੇ ਪੱਖ ਵਿਚ ਦਲੀਲ ਪੇਸ਼ ਕੀਤੀ ਸੀ ਤਾਂ ਕਿਸੇ ਨੇ ਤੁਹਾਡੇ ਉਪਰ ਬਦਲੇ ਦੀ ਰਾਜਨੀਤੀ ਕਰਨ ਦਾ ਦੋਸ਼ ਨਹੀਂ ਲਗਾਇਆ ਸੀ। ਯੂਪੀਏ ਸਰਕਾਰ ਨੇ ਜਸਟਿਸ ਜਾਂਚ ਕਾਨੂੰਨ ਦਤਹਿਤ ਸੰਵਿਧਾਨਕ ਪ੍ਰਕਿਰਿਆ ਦਾ ਪਾਲਣ ਕੀਤਾ ਸੀ। 

ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਸ ਮਾਮਲੇ ਵਿਚ ਤੁਹਾਡਾ ਰੁਖ਼ ਵੀ ਇਹੀ ਸੀ। ਇਕ ਹੋਰ ਟਵੀਟ ਵਿਚ ਸੂਰਜੇਵਾਲਾ ਨੇ 2015 ਵਿਚ ਸੁਪਰੀਮ ਕੋਰਟ ਕੋਲੋਂ ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ (ਐਨਜੇਏਸੀ) ਕਾਨੂੰਨ ਨੂੰ ਫ਼ੇਲ੍ਹ ਕਰਨ 'ਤੇ ਜੇਤਲੀ ਦੀ ਪ੍ਰਕਿਰਿਆ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਤਲੀ ਸਾਬ੍ਹ, ਤੁਹਾਡੀ ਯਾਦਾਸ਼ਤ ਤਾਜ਼ਾ ਕਰਨ ਦਾ ਸਮਾਂ ਹੈ। ਸੂਰਜੇਵਾਲਾ ਨੇ ਕਿਹਾ ਕਿ ਜੇਕਰ ਸਾਂਸਦ ਮਹਾਂਦੋਸ਼ ਦੀ ਸੰਵਿਧਾਨਕ ਪ੍ਰਕਿਰਿਆ ਦਾ ਪਾਲਣ ਕਰਦੇ ਹਨ ਤਾਂ ਇਹ ਬਦਲੇ ਦੀ ਰਾਜਨੀਤੀ ਹੈ। 

ਦਸ ਦਈਏ ਕਿ ਜੇਤਲੀ ਨੇ ਸ਼ੁਕਰਵਾਰ ਨੂੰ ਕਾਂਗਰਸ 'ਤੇ ਮਹਾਂਦੋਸ਼ ਪ੍ਰਸਤਾਵ ਨੂੰ ਰਾਜਨੀਤ ਹਥਿਆਰ ਦੇ ਰੂਪ ਵਿਚ ਵਰਤਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਜਸਟਿਸ ਬੀ ਐਸ ਲੋਇਆ ਦੀ ਮੌਤ ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਦਾਲਤ ਨੂੰ ਧਮਕਾਉਣ ਦੀ ਬਦਲੇ ਵਾਲੀ ਅਰਜ਼ੀ ਹੈ।

ਕਾਂਗਰਸ ਦੀ ਅਗਵਾਈ ਵਿਚ ਰਾਜ ਸਭਾ ਵਿਚ ਸੱਤ ਦਲਾਂ ਦੇ 64 ਮੈਂਬਰਾਂ ਨੇ ਸ਼ੁਕਰਵਾਰ ਨੂੰ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਪੰਜ ਆਧਾਰਾਂ 'ਤੇ ਹਟਾਉਣ ਲਈ ਮਹਾਂਦੋਸ਼ ਲਿਆਉਣ ਦਾ ਪ੍ਰਸਤਾਵ ਸੌਂਪਿਆ ਹੈ।