ਡੀਏਵੀਪੀ ਨੇ 282 ਅਖ਼ਬਾਰਾਂ ਵਿਰੁਧ ਮਾਮਲਾ ਦਰਜ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੇ ਇਸ਼ਤਿਹਾਰ ਲਈ ਨੋਡਲ ਏਜੰਸੀ ਡੀਏਵੀਪੀ ਨੇ 282 ਅਖ਼ਬਾਰਾਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ

DAVP registered a case against 282 newspapers

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਇਸ਼ਤਿਹਾਰ ਲਈ ਨੋਡਲ ਏਜੰਸੀ ਡੀਏਵੀਪੀ ਨੇ 282 ਅਖ਼ਬਾਰਾਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਇਨ੍ਹਾਂ ਅਖ਼ਬਾਰਾਂ ਨੇ ਸਰਕਾਰੀ ਇਸ਼ਤਿਹਾਰ ਹਾਸਲ ਕਰਨ ਲਈ ਅਧੂਰੀਆਂ ਸੂਚਨਾਵਾਂ ਦਿਤੀਆਂ ਅਤੇ ਸਰਕਾਰੀ ਪੈਸਿਆਂ ਨੂੰ ਗ਼ਲਤ ਤਰੀਕੇ ਨਾਲ ਹਾਸਲ ਕੀਤਾ। ਇਹ ਮਾਮਲਾ ਆਰ ਸੀ ਜੋਸ਼ੀ ਵਲੋਂ ਦਿਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।