ਜਨਧਨ ਖ਼ਾਤਿਆਂ 'ਚ ਜਮ੍ਹਾਂ ਰਾਸ਼ੀ 80 ਹਜ਼ਾਰ ਕਰੋੜ ਤੋਂ ਟੱਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸਾਰੇ ਪਰਵਾਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਜਨਧਨ ਯੋਜਨਾ ਦੇ ਖਾਤਿਆਂ ਵਿਚ ਕੁਲ ਜਮਾਂ ਰਾਸ਼ੀ 80,000 ਕਰੋੜ ਰੁਪਏ 'ਤੇ ਪਹੁੰਚ ਗਈ ਹੈ।

Deposits in Jan Dhan accounts cross 80,000 crore

ਨਵੀਂ ਦਿੱਲੀ : ਦੇਸ਼ ਦੇ ਸਾਰੇ ਪਰਵਾਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਜਨ-ਧਨ ਯੋਜਨਾ ਦੇ ਖ਼ਾਤਿਆਂ ਵਿਚ ਕੁਲ ਜਮ੍ਹਾਂ ਰਾਸ਼ੀ 80,000 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਇਸ ਵਿੱਤੀ ਬਰਾਬਰਤਾ ਵਾਲੇ ਪ੍ਰੋਗਰਾਮ ਨਾਲ ਕ੍ਰਮਵਾਰ ਵੱਧ ਤੋਂ ਵੱਧ ਲੋਕਾਂ ਦੇ ਜੁੜਨ ਨਾਲ ਇਨ੍ਹਾਂ ਖ਼ਾਤਿਆਂ ਵਿਚ ਜਮ੍ਹਾਂ ਰਕਮ ਵਿਚ ਤੇਜ਼ੀ ਆਈ ਹੈ। ਵਿੱਤ ਮੰਤਰਾਲਾ ਦੇ ਆਂਕੜਿਆਂ ਅਨੁਸਾਰ ਜਨ ਧਨ ਖ਼ਾਤਿਆਂ ਵਿਚ ਕੁਲ ਜਮਾਂ ਰਾਸ਼ੀ 11 ਅਪ੍ਰੈਲ 2018 ਨੂੰ ਵਧ ਕੇ 80,545.70 ਕਰੋੜ ਰੁਪਏ ਹੋ ਗਈ ਸੀ। ਮਾਰਚ 2017 ਤੋਂ ਬਾਅਦ ਇਸ ਵਿਚ ਲਗਾਤਾਰ ਤੇਜ਼ੀ ਜਾਰੀ ਹੈ।