'ਫੇਸ਼ੀਅਲ ਰਿਕਗਨਿਸ਼ਨ ਸਾਫ਼ਟਵੇਅਰ' ਨਾਲ ਚਾਰ ਦਿਨ 'ਚ ਹੋਈ 3 ਹਜ਼ਾਰ ਗੁਮਸ਼ੁਦਾ ਬੱਚਿਆਂ ਦੀ ਪਛਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਚਿਹਰਿਆਂ ਦੀ ਪਛਾਣ ਕਰਨ ਵਾਲੇ ਐਫਆਰਐਸ ਦੀ ਵਰਤੋਂ ਕਰ ਕੇ ਮਹਿਜ਼ ਚਾਰ ਦਿਨ ਦੇ ਅੰਦਰ ਕਰੀਬ ਤਿੰਨ ਹਜ਼ਾਰ ਗੁਮਸ਼ੁਦਾ ਬੱਚਿਆਂ 'ਦੀ ਪਛਾਣ ਕੀਤੀ ਹੈ।

Identifying 3,000 lost Children In Four Days With 'Facial Recognition Software'

ਦਰਅਸਲ ਗ਼ੈਰ ਸਰਕਾਰੀ ਸੰਗਠਨ 'ਬਚਪਨ ਬਚਾਉ ਅੰਦੋਲਨ' ਦੀ ਅਰਜ਼ੀ 'ਤੇ ਹਾਈ ਕੋਰਟ ਨੇ ਬੀਤੇ ਪੰਜ ਅਪ੍ਰੈਲ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਦਿੱਲੀ ਪੁਲਿਸ ਨੂੰ ਇਸ ਸਾਫ਼ਟਵੇਅਰ ਜ਼ਰੀਏ ਬੱਚਿਆਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿਤਾ ਸੀ ਅਤੇ ਇਸ 'ਤੇ ਤੁਰਤ ਕਦਮ ਉਠਾਉਣ ਲਈ ਕਿਹਾ ਸੀ। ਅਦਾਲਤ ਦੇ ਆਦੇਸ਼ ਦੇ ਕੁੱਝ ਘੰਟੇ ਅੰਦਰ ਹੀ ਮੰਤਰਾਲਾ ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ।

ਕਿਵੇਂ ਕੰਮ ਕਰਦੈ ਸਾਫ਼ਟਵੇਅਰ?

ਰਿਕਗਨਿਸ਼ਨ ਸਾਫ਼ਟਵੇਅਰ' (ਐਫਆਰਐਸ) ਕਿਸੇ ਵੀ ਬੱਚੇ ਦੇ ਚਿਹਰੇ ਦੀ ਬਣਾਵਟ ਦਾ ਵੇਰਵਾ ਸਟੋਰ ਕਰਦਾ ਹੈ ਅਤੇ 'ਟ੍ਰੈਕ ਚਾਈਲਡ' ਪੋਰਟਲ 'ਤੇ ਉਪਲਬਧ ਤਸਵੀਰ ਅਤੇ ਡੈਟਾ ਨਾਲ ਮਿਲਾਨ ਕਰਦਾ ਹੈ। ਇਸ ਨਾਲ ਬੱਚੇ ਦੀ ਪਛਾਣ ਤੁਰਤ ਪਤਾ ਚੱਲ ਜਾਂਦੀ ਹੈ।