ਹੁਣ ਬਚਿਆ ਹੋਇਆ ਭੋਜਨ ਲੋੜਵੰਦਾਂ ਤਕ ਪਹੁੰਚਾਏਗਾ ਇਹ 'ਮੋਬਾਇਲ ਐਪ'
ਇੰਦਰਪ੍ਰਸਥ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲੋਜੀ ਦਿੱਲੀ ਦੇ ਵਿਦਿਆਰਥੀਆਂ ਨੇ ਇਕ ਨਵਾਂ ਮੋਬਾਈਲ ਐਪ ਤਿਆਰ ਕੀਤਾ ਹੈ, ਜਿਸ ਦੇ ਜ਼ਰੀਏ ਰੇਸਤਰਾਂ, ਕੈਟਰਰਜ਼ ਅਤੇ ਹੋਰ ਲੋਕ..
ਨਵੀਂ ਦਿੱਲੀ, 22 ਅਪ੍ਰੈਲ : ਇੰਦਰਪ੍ਰਸਥ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲੋਜੀ ਦਿੱਲੀ ਦੇ ਵਿਦਿਆਰਥੀਆਂ ਨੇ ਇਕ ਨਵਾਂ ਮੋਬਾਈਲ ਐਪ ਤਿਆਰ ਕੀਤਾ ਹੈ, ਜਿਸ ਦੇ ਜ਼ਰੀਏ ਰੇਸਤਰਾਂ, ਕੈਟਰਰਜ਼ ਅਤੇ ਹੋਰ ਲੋਕ ਆਸਾਨੀ ਨਾਲ ਬਚਿਆ ਹੋਇਆ ਭੋਜਨ ਲੋੜਵੰਦਾਂ ਤਕ ਪਹੁੰਚਾ ਸਕਣਗੇ।
ਜ਼ੀਰੋ ਨਾਂਅ ਦਾ ਇਹ ਐਪ ਕੇਟਰਰਜ਼ ਜਾਂ ਰੇਸਤਰਾਂ ਮਾਲਕਾਂ ਅਤੇ ਬਚੇ ਹੋਏ ਭੋਜਨ ਨੂੰ ਵੰਡਣ 'ਚ ਸ਼ਾਮਲ ਐਨਜੀਓ ਵਿਚਕਾਰ ਇਕ ਇੰਟਰਫ਼ੇਸ ਵਜੋਂ ਕੰਮ ਕਰੇਗਾ। ਐਪ ਨਿਰਮਾਤਾਵਾਂ ਮੁਤਾਬਕ ਇਸ ਨਾਲ ਭੋਜਨ ਦੀ ਬਰਬਾਦੀ ਰੁਕੇਗੀ ਅਤੇ ਲੋੜਵੰਦਾਂ ਦੀ ਮਦਦ ਹੋਵੇਗੀ।
ਆਈਆਈਆਈਟੀ-ਡੀ ਦੇ ਐਮ.ਟੈਕ ਦੀ ਵਿਦਿਆਰਥਣ ਚੇਤਨਾ ਵਧਵਾ ਨੇ ਕਿਹਾ ਕੋਈ ਵੀ ਦਾਨਦਾਤਾ ਐਪ 'ਤੇ ਅਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਬਚੇ ਹੋਏ ਭੋਜਨ ਨੂੰ ਲਿਜਾਣ ਦੀ ਬੇਨਤੀ ਪਾ ਸਕਦਾ ਹੈ। ਇਹ ਸੂਚਨਾ ਉਨ੍ਹਾਂ ਐਨਜੀਓ ਦੇ ਕਰਮਚਾਰੀਆਂ ਨੂੰ ਐਪ ਦੇ ਜ਼ਰੀਏ ਪਹੁੰਚ ਜਾਂਦੀ ਹੈ ਜੋ ਭੋਜਨ ਵੰਢਦੇ ਹਨ।
ਐਮ.ਟੈਕ ਦੇ ਕੁੱਝ ਵਿਦਿਆਰਥੀਆਂ ਦੇ ਦਿਮਾਗ਼ ਵਿਚ ਇਸ ਸਾਲ ਦੀ ਸ਼ੁਰੂਆਤ 'ਚ ਇਹ ਵਿਚਾਰ ਆਇਆ ਸੀ। ਫਿ਼ਲਹਾਲ ਇਹ ਐਪ ਪ੍ਰੀਖਿਆ ਦੇ ਅੰਤਮ ਦੌਰ ਤੋਂ ਗੁਜ਼ਰ ਰਿਹਾ ਹੈ ਅਤੇ ਟੀਮ ਨੂੰ ਉਮੀਦ ਹੈ ਕਿ ਛੇਤੀ ਹੀ ਇਹ 'ਐਪ ਸਟੋਰ' 'ਚ ਉਪਲਬਧ ਹੋ ਜਾਵੇਗਾ।