'ਜੀਪੀਐਸ ਦੀ ਮਦਦ ਨਾਲ ਹੋਵੇਗੀ ਸੀਪੀਡਬਲਿਊਡੀ ਦੇ ਪ੍ਰਾਜੈਕਟਾਂ ਦੀ ਨਿਗਰਾਨੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਦੇ ਜ਼ਰੀਏ ਕੀਤੀ ਜਾਵੇਗੀ।

Now with the help of gps cpwd projects to be monitored

ਨਵੀਂ ਦਿੱਲੀ : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਦੇ ਜ਼ਰੀਏ ਕੀਤੀ ਜਾਵੇਗੀ। ਇਸ ਦਾ ਮਕਸਦ ਵਿਕਾਸ ਪ੍ਰਾਜੈਕਟਾਂ ਵਿਚ ਦੇਰੀ ਹੋਣ ਦੀ ਸਮੱਸਿਆ ਤੋਂ ਨਜ਼ਾਤ ਦਿਵਾਉਣਾ ਹੈ। ਅਤਿਆਧੁਨਿਕ ਤਕਨੀਕ ਦੀ ਮਦਦ ਨਾਲ ਰਫ਼ਤਾਰ ਦੇਣ ਦੀ ਇਹ ਮੁਹਿੰਮ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਮੰਤਰਾਲੇ ਦੇ ਪ੍ਰਾਜੈਕਟਾਂ ਦੇ ਵਿੱਤੀ ਪ੍ਰਬੰਧਨ ਨਾਲ ਸਬੰਧਤ ਚੀਫ਼ ਅਕਾਊਂਟਿੰਗ ਡਾਇਰੈਕਟਰ ਸ਼ਿਆਮ ਐਸ ਦੁਬੇ ਨੇ ਦਸਿਆ "ਦੇਸ਼ ਭਰ ਵਿਚ ਕੇਂਦਰ ਸਰਕਾਰ ਦੇ ਤਮਾਮ ਵਿਕਾਸ ਪ੍ਰਾਜੈਕਟਾਂ ਨੂੰ ਅੰਜਾਮ ਦੇ ਰਹੇ ਸੀਪੀਡਬਲਿਊਡੀ ਦੇ ਸਾਰੇ ਪ੍ਰਾਜੈਕਟਾਂ ਨੂੰ ‘ਜੀਉ ਟੈਗਿੰਗ’ ਦੁਆਰਾ ਜੀਪੀਐਸ ਨਾਲ ਜੋੜਨ ਦੀ ਯੋਜਨਾ ਹੈ।"