ਸ਼ਤਰੂਘਨ ਸਿਨ੍ਹਾ ਦੀ ਭਾਜਪਾ ਨੂੰ ਚੁਣੌਤੀ, ਕਿਹਾ-ਹਿੰਮਤ ਹੈ ਤਾਂ ਪਾਰਟੀ 'ਚੋਂ ਕੱਢ ਕੇ ਦਿਖਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਤਰੂਘਨ ਸਿਨ੍ਹਾ ਦੀ ਭਾਜਪਾ ਨੂੰ ਚੁਣੌਤੀ, ਕਿਹਾ-ਹਿੰਮਤ ਹੈ ਤਾਂ ਪਾਰਟੀ 'ਚੋਂ ਕੱਢ ਕੇ ਦਿਖਾਉ

Shatrughan dares BJP to take action against him

ਪਟਨਾ : ਭਾਜਪਾ ਤੋਂ ਨਾਰਾਜ਼ ਚੱਲ ਰਹੇ ਅਤੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਅਪਣੀ ਹੀ ਪਾਰਟੀ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਹਾਈਕਮਾਨ ਵਿਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਕੇ ਦਿਖਾਏ। ਪਟਨਾ ਦੇ ਸ੍ਰੀਕ੍ਰਿਸ਼ਨ ਮੈਮੋਰੀਅਲ ਹਾਲ ਵਿਚ ਇਕ ਸੰਸਥਾ ਵਲੋਂ ਕਰਵਾਏ ਇਕ ਸਮਾਗਮ ਵਿਚ ਬੋਲਦਿਆਂ ਸਿਨ੍ਹਾ ਨੇ ਕਿਹਾ ਕਿ  ਹਾਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਤੋਂ ਕਈ ਲੋਕ ਉਨ੍ਹਾਂ ਵਿਰੁਧ ਸਾਜਿਸ਼ਾਂ ਰਚ ਰਹੇ ਹਨ ਪਰ ਉਹ ਹੁਣ ਇੰਨੇ ਬੇਵੱਸ ਹੋ ਗਏ ਹਨ ਕਿ ਉਹ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੀ ਹਿੰਮਤ ਵੀ ਨਹੀਂ ਰਖਦੇ।