ਅਗਲੇ ਵਿੱਤੀ ਸਾਲ 'ਚ ਵਾਧਾ ਦਰ ਵਧ ਕੇ 7.4 ਫ਼ੀ ਸਦੀ ਹੋਣ ਦੀ ਸੰਭਾਵਨਾ
ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਅਗਲੇ ਵਿੱਤੀ ਸਾਲ ਵਿਚ ਦੇਸ਼ ਦੀ ਵਾਧਾ ਦਰ ਸੱਤ ਦਸ਼ਮਲਵ ਚਾਰ ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।
The expected growth rate for the next financial year would be 7.4 per cent
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਅਗਲੇ ਵਿੱਤੀ ਸਾਲ ਵਿਚ ਦੇਸ਼ ਦੀ ਵਾਧਾ ਦਰ ਸੱਤ ਦਸ਼ਮਲਵ ਚਾਰ ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।
ਰਿਜਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਵਾਸ਼ਿੰਗਟਨ ਵਿਚ ਅੰਤਰ ਰਾਸ਼ਟਰੀ ਮੁਦਰਾ ਵਿੱਤ ਕਮੇਟੀ ਵਿਚ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਭਾਰਤੀ ਮਾਲੀ ਹਾਲਤ ਦੀ ਵਾਧਾ ਦਰ ਚੰਗੀ ਰਹੀ ਹੈ ਅਤੇ ਸਾਲ 2018-19 ਵਿਚ ਇਸ ਤੋਂ ਵਧੀਆ ਹੋਣ ਦੀ ਸੰਭਾਵਨਾ ਹੈ।
ਪਟੇਲ ਨੇ ਕਿਹਾ ਕਿ ਇਕ ਸਾਲ ਪਹਿਲਾਂ, ਜੀਡੀਪੀ ਦੀ ਵਾਧਾ ਦਰ ਸੱਤ ਦਸ਼ਮਲਵ ਇਕ ਫ਼ੀ ਸਦੀ ਤੋਂ ਘਟ ਕੇ ਛੇ ਦਸ਼ਮਲਵ ਛੇ ਫ਼ੀ ਸਦੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਗਲੋਬਲ ਮੰਗ ਫਿਰ ਤੋਂ ਵਧ ਰਹੀ ਹੈ ਜਿਸ ਦੇ ਨਾਲ ਨਿਰਯਾਤ ਨੂੰ ਬੜਾਵਾ ਮਿਲੇਗਾ, ਨਵੇਂ ਨਿਵੇਸ਼ਾਂ ਵਿਚ ਤੇਜ਼ੀ ਆਵੇਗੀ ਅਤੇ ਵਾਧਾ ਦਰ ਤੇਜ਼ ਹੋਵੇਗੀ।