ਅਗਲੇ ਸਾਲ ਤੋਂ ਵਾਹਨਾਂ 'ਤੇ ਲੱਗਣਗੀਆਂ ਉਚ ਸੁਰੱਖਿਆ ਤਕਨੀਕ ਵਾਲੀਆਂ ਨੰਬਰ ਪਲੇਟਾਂ
ਕੇਂਦਰ ਸਰਕਾਰ ਉਚ ਸੁਰੱਖਿਆ ਤਕਨੀਕ ਨਾਲ ਲੈਸ ਵਾਹਨਾਂ ਦੀ ਨੰਬਰ ਪਲੇਟ ਜਲਦ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।
Vehicles to come fitted with tamper-proof registration plates from next yr
ਨਵੀਂ ਦਿੱਲੀ : ਕੇਂਦਰ ਸਰਕਾਰ ਉਚ ਸੁਰੱਖਿਆ ਤਕਨੀਕ ਨਾਲ ਲੈਸ ਵਾਹਨਾਂ ਦੀ ਨੰਬਰ ਪਲੇਟ ਜਲਦ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਅਗਲੇ ਸਾਲ ਦੇ ਸ਼ੁਰੂ ਤੋਂ ਦੇਸ਼ ਵਿਚ ਵਾਹਨਾਂ ਵਿਚ ਉਚ ਸੁਰੱਖਿਆ ਤਕਨੀਕ ਵਾਲੀ ਨੰਬਰ ਪਲੇਟ ਜਾਂ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਲੱਗੀ ਹੋਵੇਗੀ, ਜਿਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਸਰਕਾਰ ਇਸ ਨੂੰ ਪਹਿਲੀ ਜਨਵਰੀ 2019 ਤੋਂ ਲਾਗੂ ਕਰ ਸਕਦੀ ਹੈ।