‘ਸਿੱਖ ਅਜਾਇਬ ਘਰ ਵਿਚ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਤਸਵੀਰ ਲਾਉਣ ਦਾ ਫ਼ੈਸਲਾ ਇਤਿਹਾਸਕ’
ਸ਼੍ਰੋਮਣੀ ਕਮੇਟੀ ਵਲੋਂ ਪੰਥ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਤੇ ਉਨ੍ਹਾਂ ਦੀ ਢੁੱਕਵੀਂ ਯਾਦਗਾਰ
ਨਵੀਂ ਦਿੱਲੀ: 21 ਅਪ੍ਰੈਲ (ਅਮਨਦੀਪ ਸਿੰਘ) : ਸ਼੍ਰੋਮਣੀ ਕਮੇਟੀ ਵਲੋਂ ਪੰਥ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਤੇ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਦੇ ਕੀਤੇ ਐਲਾਨ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ ਸ.ਸਰਬਜੀਤ ਸਿੰਘ ਭੂਟਾਨੀ ਨੇ ਇਤਿਹਾਸਕ ਪਹਿਲ ਦਸਿਆ ਹੈ ਤੇ ਕਿਹਾ ਕਮੇਟੀ ਵਲੋਂ ਇਹ ਫ਼ੈਸਲਾ ਗੁਰਮਤਿ ਅਨੁਕੂਲ ਹੈ
ਇਸ ਨਾਲ ਰੰਗ ਰੇਟੇ ਸਿੱਖਾਂ ਨੂੰ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ, ਭਾਈ ਸਾਹਿਬ ਦਾ ਵਿਛੋੜਾ ਸਮੁੱਚੇ ਪੰਥ ਵਾਸਤੇ ਅਸਹਿ ਹੈ ਤੇ ਉਨ੍ਹਾਂ ਦਾ ਸੱਮੁਚਾ ਜੀਵਨ ਨੌਜਵਾਨ ਪੀੜ੍ਹੀ ਨੂੰ ਮਿਹਨਤ ਤੇ ਗੁਰਮਤਿ ਵਿਚ ਪ੍ਰਪੱਕ ਹੋਣ ਦਾ ਰਾਹ ਵਿਖਾਉਂਦਾ ਰਹੇਗਾ। ਉਨ੍ਹਾਂ ਦੀ ਜ਼ਿੰਦਗੀ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹੈ ਜਿਨ੍ਹਾਂ ਭਾਰੀ ਔਕੜਾਂ ਝੱਲ ਕੇ, ਗੁਰਮਤਿ ਸੰਗੀਤ ਤੇ ਗੁਰੂ ਨਾਨਕ ਦੇ ਘਰ ਨੂੰ ਸਮਰਪਤ ਹੋ ਗਏ ਤੇ ਦੁਨੀਆ ਭਰ ਵਿਚ ਸ਼ੌਭਾ ਖੱਟੀ।