ਦੇਸ਼ ’ਚ ਕੋਵਿਡ-19 ਨਾਲ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 3 ਲੱਖ ਤੋਂ ਵੱਧ ਨਵੇਂ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੁੱਲ 13,23,30,644 ਲੋਕਾਂ ਨੂੰ ਲਗਾਈ ਜਾ ਚੁੱਕੀ ਕੋਰੋਨਾ ਵੈਕਸੀਨ

Corona case

ਨਵੀਂ ਦਿੱਲ: ਦੇਸ਼ ’ਚ ਕੋਰੋਨਾ ਵਾਇਰਸ ਦੇ ਤਿੰਨ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਪੀੜਤਾ ਦੀ ਗਿਣਤੀ ਵੱਧ ਕੇ  1,59,30,965 ਹੋ ਗਈ, ਜਦਕਿ 2,104 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 1,84,657 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਇਸ ਬਾਰੇ ਦਸਿਆ। ਸਿਹਤ ਮੰਤਰਾਲੇ ਦੇ  ਵੀਰਵਾਰ ਦੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਲਾਗ ਦੇ 3,14,835 ਨਵੇਂ ਮਾਮਲੇ ਆਉਣ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 21 ਲੱਖ ਤੋਂ ਵੱਧ ਹੋ ਗਈ ਹੈ।

ਦੇਸ਼ ’ਚ ਲਗਾਤਾਰ 42 ਵੇਂ ਦਿਨ ਮਾਮਲਿਆਂ ’ਚ ਵਾਧੇ ਕਾਰਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ  22,91,428  ਹੋ ਗਈ ਹੈ। ਦੇਸ਼ ’ਚ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ 1,34,54,880 ਲੋਕ ਠੀਕ ਹੋ ਚੁੱਕੇ ਹਨ।

ਰੀਪੋਰਟ ਮੁਤਾਬਕ 20 ਅਪ੍ਰੈਲ ਤਕ 27,10,53,392 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ 16,39,357 ਸੈਂਪਲਾਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ। ਦੇਸ਼ ਵਿਚ ਕੁੱਲ 13,23,30,644 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।