ਆਕਸੀਜਨ ਕੋਟਾ ਵਧਾਉਣ ਲਈ ਕੇਂਦਰ ਅਤੇ ਹਾਈ ਕੋਰਟ ਦੇ ਸ਼ੁਕਰਗਾਰ ਹਾਂ - ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਰਾਜਾਂ ਨੂੰ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ

Arvind Kejriwal

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਤੋਂ ਬਾਅਦ ਕੇਂਦਰ ਵੱਲੋਂ ਦਿੱਲੀ ਦਾ ਆਕਸੀਜਨ ਕੋਟੇ ਵਿੱਚ ਵਾਧਾ ਕਰਨ ਲਈ ਅੱਜ ਕੇਂਦਰ ਅਤੇ ਦਿੱਲੀ ਹਾਈ ਕੋਰਟ ਦਾ ਧੰਨਵਾਦ ਕੀਤਾ। ਇਸਦੇ ਨਾਲ, ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਸੰਕਟ ਦੀ ਘੜੀ ਵਿੱਚ, ਪੂਰੇ ਦੇਸ਼ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਲੜਾਈ ਨੂੰ ਕੋਰੋਨਾ ਤੋਂ ਜਿੱਤ ਸਕੀਏ।

ਕੇਜਰੀਵਾਲ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ, ਦਿੱਲੀ ਪਿਛਲੇ ਕੁੱਝ ਦਿਨਾਂ ਤੋਂ ਆਕਸੀਜਨ ਦੀ ਘਾਟ ਨਾਲ ਜੂਝ ਰਹੀ ਹੈ। ਕੇਂਦਰ ਸਰਕਾਰ ਹਰੇਕ ਰਾਜ ਲਈ ਆਕਸੀਜਨ ਕੋਟਾ ਤੈਅ ਕਰਦੀ ਹੈ।

ਦਿੱਲੀ ਸਰਕਾਰ ਦੇ ਅਨੁਮਾਨ ਦੇ ਅਨੁਸਾਰ, ਸਾਨੂੰ ਪ੍ਰਤੀ ਦਿਨ 700 ਟਨ ਆਕਸੀਜਨ ਦੀ ਜ਼ਰੂਰਤ ਹੈ, ਪਰ ਪਹਿਲਾਂ ਕੇਂਦਰ ਨੇ ਸਾਡਾ ਕੋਟਾ 378 ਟਨ ਨਿਰਧਾਰਤ ਕੀਤਾ ਸੀ, ਪਰ ਹੁਣ ਇਸ ਨੂੰ ਵਧਾ ਕੇ 480 ਟਨ ਕਰ ਦਿੱਤਾ ਗਿਆ ਹੈ। ਸਾਨੂੰ ਵਧੇਰੇ ਦੀ ਜ਼ਰੂਰਤ ਹੈ ਪਰ ਅਸੀਂ ਕੇਂਦਰ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਡਾ ਕੋਟਾ ਵਧਾ ਦਿੱਤਾ ਹੈ।

ਕੇਜਰੀਵਾਲ ਨੇ ਕਿਹਾ ਕਿ, ਬਹੁਤ ਸਾਰੇ ਰਾਜ ਆਕਸੀਜਨ ਟਰੱਕਾਂ ਨੂੰ ਆਉਣ ਨਹੀਂ ਦੇ ਰਹੇ ਹਨ। ਹਾਈ ਕੋਰਟ ਨੇ ਬਹੁਤ ਮਦਦ ਕੀਤੀ। ਹੁਣ ਆਕਸੀਜਨ ਦਿੱਲੀ ਪਹੁੰਚਣੀ ਸ਼ੁਰੂ ਹੋ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਸਾਡਾ ਕੋਟਾ ਵਧਾ ਦਿੱਤਾ ਗਿਆ ਹੈ, ਉੜੀਸਾ ਤੋਂ ਕਾਫ਼ੀ ਆਕਸੀਜਨ ਆਉਣੀ ਹੈ ਉਸ ਨੂੰ ਪਹੁੰਚਣ ਵਿਚ ਸਮਾਂ ਲੱਗੇਗਾ। ਉਨ੍ਹਾਂ ਤਾਲਾਬੰਦੀ ਬਾਰੇ ਕਿਹਾ ਕਿ ਅਸੀਂ ਛੇ ਦਿਨਾਂ ਦੇ ਤਾਲਾਬੰਦੀ ਵਿੱਚ ਆਰਾਮ ਨਹੀਂ ਕੀਤਾ ਹੈ। ਇਸ ਦੌਰਾਨ, ਅਸੀਂ ਦਿੱਲੀ ਦੀਆਂ ਸਿਹਤ ਸੇਵਾਵਾਂ ਵਿਚ ਵਾਧਾ ਕਰ ਰਹੇ ਹਾਂ।

ਕੇਜਰੀਵਾਲ ਨੇ ਸਾਰੇ ਰਾਜਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, ਆਓ ਮਿਲ ਕੇ ਇਕ ਹੋ ਕੇ ਲੜਦੇ ਹਾਂ। ਮਿਲ ਕੇ ਲੜੇ, ਇਕ ਮੁੱਠੀ ਬਣੇਗੀ, ਤਾਕਤ ਵਧੇਗੀ। ਮੈਂ ਸਾਰੀਆਂ ਰਾਜ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਜੋ ਵੀ ਮੇਰੇ ਹੱਥ ਵਿੱਚ ਹੋਵੇਗਾ, ਮੈਂ ਉਨ੍ਹਾਂ ਨੂੰ ਦੇਵਾਂਗਾ, ਮੈਂ ਪੂਰੇ ਦੇਸ਼ ਦੀ ਸਹਾਇਤਾ ਕਰਾਂਗਾ। ਜੇ ਦਿੱਲੀ ਵਿਚ ਵਧੇਰੇ ਆਕਸੀਜਨ ਹੋਵੇਗੀ, ਅਸੀਂ ਇਸਨੂੰ ਦੂਜੇ ਰਾਜਾਂ ਨੂੰ ਦੇਵਾਂਗੇ, ਦਵਾਈ ਜ਼ਿਆਦਾ ਹੋਵੇਗੀ, ਤਾਂ ਅਸੀਂ ਇਸ ਨੂੰ ਹੋਰ ਰਾਜਾਂ ਨੂੰ ਦੇਵਾਂਗੇ।