ਉਤਰ ਪ੍ਰਦੇਸ਼ 'ਚ ਰੈਡੀਮੇਟ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ

Terrible fire at readymade garment factory

ਇਟਾਵਾ: ਇਟਾਵਾ ਦੇ ਬਸਰੇਹਰ ਥਾਣੇ ਦੇ ਸਾਹਮਣੇ ਸਥਿਤ ਇਕ ਰੈਡੀਮੇਡ ਕੱਪੜਾ ਫੈਕਟਰੀ ਵਿਚ ਵੀਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਜਿਸ ਵਿਚ ਤਕਰੀਬਨ ਇਕ ਕਰੋੜ 40 ਲੱਖ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਸੁਨੀਲ ਕੁਮਾਰ ਪੁੱਤਰ ਮਹੇਸ਼ ਚੰਦਰ ਨਿਵਾਸੀ ਨਾਗਲਾ ਗੇਡ ਨੇ ਦੱਸਿਆ ਕਿ ਫੈਕਟਰੀ ਨੂੰ ਬੁੱਧਵਾਰ ਸ਼ਾਮ ਨੂੰ ਸਹੀ ਸਲਾਮਤ ਬੰਦ ਕੀਤਾ ਸੀ। ਫੈਕਟਰੀ ਦੀ ਦੇਖਭਾਲ ਲਈ ਮੇਰਾ ਛੋਟਾ ਭਰਾ ਭਰਾ ਅਨਿਲ ਕੁਮਾਰ ਫੈਕਟਰੀ ਦੀ ਦੂਜੀ ਮੰਜ਼ਲ ਤੇ ਰਹਿੰਦਾ ਹੈ।

 ਮਕਾਨ ਮਾਲਕ ਨੇ ਕਿਹਾ ਕਿ ਉਹਨਾਂ ਦੇ ਭਰਾ ਅਨਿਲ ਨੇ ਰਾਤ ਕਰੀਬ 12 ਵਜੇ ਫ਼ੋਨ ਕੀਤਾ ਅਤੇ ਦੱਸਿਆ ਕਿ ਫੈਕਟਰੀ ਨੂੰ ਅੱਗ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਮੌਕੇ' ਤੇ ਪਹੁੰਚ ਗਈ।

ਤਕਰੀਬਨ 1 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਫੈਕਟਰੀ ਵਿੱਚ ਰੱਖਿਆ ਕੱਚਾ ਮਾਲ, ਸਿਲਾਈ ਮਸ਼ੀਨਾਂ, ਜਰਨੇਟਰ, ਐਕਟਿਵਾ ਸਕੂਟੀ ਅਤੇ ਪੂਰੀ ਫੈਕਟਰੀ ਦਾ ਅੰਦਰੂਨੀ ਦਫਤਰ ਦਾ ਫਰਨੀਚਰ ਸੜ ਕੇ ਹੋ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਅੱਗ ਵਿਚ ਤਕਰੀਬਨ ਇਕ ਕਰੋੜ 40 ਲੱਖ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਿਆ। ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਥਾਨਕ ਲੋਕਾਂ ਦੇ ਅਨੁਸਾਰ ਬਿਜਲੀ ਆ ਜਾ ਰਹੀ ਸੀ,ਉਸੇ ਸਮੇਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਸ਼ਾਇਦ ਸ਼ਾਰਟ ਸਰਕਟ ਕਾਰਨ ਅੱਗ ਲੱਗੀ।