ਕਿਸਾਨ ਅੰਦੋਲਨ 'ਚ ਲਗਾਏ ਜਾਣ ਵੈਕਸੀਨ ਕੈਂਪ ਅਸੀਂ ਵੈਕਸੀਨ ਲਗਵਾਵਾਂਗੇ - ਰਾਕੇਸ਼ ਟਿਕੈਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਕਿਸਾਨਾਂ ਨੂੰ ਇੱਥੋਂ ਵਾਪਸ ਜਾਣ ਲਈ ਨਹੀਂ ਕਹਾਂਗੇ। ਅਸੀਂ ਪਿਛਲੇ 5 ਮਹੀਨਿਆਂ ਤੋਂ ਇੱਥੇ ਬੈਠੇ ਹਾਂ ਇਹ ਤਾਂ ਸਾਡਾ ਪਿੰਡ ਹੈ।

Rakesh Tikait

ਨਵੀਂ ਦਿੱਲੀ - ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੁੰਡਲੀ ਬਾਰਡਰ ’ਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਅੰਦੋਲਨਕਾਰੀਆਂ ਦਾ ਧਰਨਾ ਜਾਰੀ ਹੈ। ਕੋਰੋਨਾ ਇਨਫੈਕਸ਼ਨ ਦੇ ਵਧਦੇ ਖ਼ਤਰੇ ਅਤੇ ਅਸਰ ਵਿਚਾਲੇ ਵੀ ਸੰਯੁਕਤ ਕਿਸਾਨ ਮੋਰਚਾ ਧਰਨੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਬੁੱਧਵਾਰ ਨੂੰ ਕੁੰਡਲੀ ਬਾਰਡਰ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਜ਼ਬਰਦਸਤੀ ਖ਼ਤਮ ਨਹੀਂ ਕਰਵਾ ਸਕਦੀ। 

ਰਾਕੇਸ਼ ਟਿਕੈਤ ਦੇ ਇਸ ਬਿਆਨ ਤੋਂ ਬਾਅਦ ਅੱਜ ਰਾਕੇਸ਼ ਟਿਕੈਤ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਨੂੰ ਇੱਥੋਂ ਵਾਪਸ ਜਾਣ ਲਈ ਨਹੀਂ ਕਹਾਂਗੇ। ਅਸੀਂ ਪਿਛਲੇ 5 ਮਹੀਨਿਆਂ ਤੋਂ ਇੱਥੇ ਬੈਠੇ ਹਾਂ ਇਹ ਤਾਂ ਸਾਡਾ ਪਿੰਡ ਹੈ। ਇੱਥੇ ਕੈਂਪ ਲਗਾਏ ਜਾਣ ਤੇ ਅਸੀਂ ਵੈਕਸੀਨ ਲਗਵਾਵਾਂਗੇ। ਅਸੀਂ ਇੱਥੇ ਘੱਟ ਲੋਕਾਂ ਨੂੰ ਰੱਖਾਂਗੇ ਬੈਠਕ ਨਹੀਂ ਹੋਵੇਗੀ ਪਰ ਲੋਕ ਆਉਂਦੇ ਜਾਂਦੇ ਰਹਿਣਗੇ ਤੇ ਅੱਜ ਅਸੀਂ ਦੋ ਦਿਨਾਂ ਲਈ ਹਰਿਆਣਾ ਜਾਵਾਂਗੇ। 

ਦੱਸ ਦਈਏ ਕਿ ਬੀਤੇ ਦਿਨੀਂ ਰਾਕੇਸ਼ ਟਿਕੈਤ ਨੇ ਟਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ ਇਹ ਨਾ ਸੋਚੇ ਕਿ ਦਬਾਅ ‘ਚ ਧਰਨੇ ਤੋਂ ਲੋਕਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਜੇ ਸਰਕਾਰ ਨੇ ਜ਼ਬਰਦਸਤੀ ਕੀਤੀ ਤਾਂ ਪਿੰਡਾਂ ‘ਚ ਕਿਸੇ ਵੀ ਭਾਜਪਾ ਨੇਤਾ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਕਡਾਊਨ ਲੱਗਣ ਦੇ ਬਾਵਜੂਦ ਅੰਦੋਲਨ ਨਹੀਂ ਰੁਕੇਗਾ।