ਗਰਮੀ ਦੇ ਕਹਿਰ ਤੋਂ ਬਚਣ ਲਈ ਬਰਾਤੀਆਂ ਨੇ ਲਾਇਆ ਜੁਗਾੜ, ਨਾਲ ਲੈ ਕੇ ਗਏ ਕੂਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਠੰਡੀ ਹਵਾ ਵਿਚ ਨੱਚੇ ਬਰਾਤੀ

Photo

 

ਭੋਪਾਲ: ਅਪ੍ਰੈਲ ਮਹੀਨੇ ਵਿੱਚ ਗਰਮੀ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਗਰਮੀਆਂ ਦੇ ਵਿਆਹ ਵਿੱਚ ਹਰ ਕੋਈ ਡਾਂਸ ਕਰਦੇ ਵਕਤ ਇਹ ਸੋਚਦਾ ਹੈ ਕਿ ਕਿਤੇ ਪਸੀਨੇ ਜਾਂ ਗਰਮੀ ਕਾਰਨ ਉਸ ਦਾ ਦਾ ਸਾਰਾ ਮੇਕਅੱਪ ਨਾ ਖ਼ਰਾਬ ਹੋ ਜਾਵੇ।

 

ਇਸ ਲਈ ਕੁਝ ਲੋਕ ਜੁਗਾੜ ਵੀ ਲਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁਝ ਮੰਗਲਵਾਰ ਰਾਤ ਨੂੰ ਮੱਧ ਪ੍ਰਦੇਸ਼ ਦੇ ਟੀਕਮਗੜ੍ਹ 'ਚ ਇੱਕ ਬਾਰਾਤ 'ਚ ਦੇਖਣ ਨੂੰ ਮਿਲਿਆ ਜਿਸ ਵਿੱਚ ਬਾਰਾਤੀਆਂ ਨੂੰ ਗਰਮੀ ਨਾ ਲੱਗੇ ਉਨ੍ਹਾਂ ਲਈ ਕੂਲਰ ਲਾ ਕੇ ਬਾਰਾਤ ਕੱਢੀ ਗਈ। ਬਾਰਾਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰਦੀ ਨਜ਼ਰ ਆ ਰਹੀ ਹੈ।

 

ਇਸ ਬਾਰਾਤ ਵਿੱਚ ਇੱਕ ਕੂਲਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਇੱਕ ਕੂਲਰ ਨੂੰ ਰਿਕਸ਼ੇ 'ਤੇ ਰੱਖਿਆ ਗਿਆ ਸੀ ਤੇ ਜਨਰੇਟਰ ਦੀ ਮਦਦ ਨਾਲ ਬਿਜਲੀ ਸਪਲਾਈ ਕਰਕੇ ਕੂਲਰ ਨੂੰ ਚਲਾਇਆ ਜਾ ਰਿਹਾ ਸੀ। ਕੂਲਰ ਦੇ ਸਾਹਮਣੇ ਬਾਰਾਤ ਵਿੱਚ ਸ਼ਾਮਲ ਬਾਰਾਤੀ ਖ਼ੂਬ ਨੱਚਦੇ ਦਿਖਾਈ ਦਿੱਤੇ ਹਨ। ਇਸ ਤਰ੍ਹਾਂ ਦਾ ਨਜ਼ਾਰਾ ਬਾਰਾਤ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।

 

ਇਸ ਬਾਰਾਤ ਦੀ ਵੀਡੀਓ ਵੀ ਇੰਟਰਨੈੱਟ 'ਤੇ ਕਾਫੀ ਧੂਮ ਮਚਾ ਰਹੀ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ 'ਤੇ ਕਾਫੀ ਲਾਈਕਸ, ਕਮੈਂਟਸ ਤੇ ਵਿਊਜ਼ ਵੀ ਆ ਰਹੇ ਹਨ। ਦੱਸ ਦੇਈਏ ਕਿ ਟੀਕਮਗੜ੍ਹ ਜ਼ਿਲੇ 'ਚ ਪਿਛਲੇ ਇਕ ਹਫਤੇ ਤੋਂ ਤਾਪਮਾਨ 42 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ