ਮਾਲ ਗੱਡੀ ਦੇ ਪਹੀਆਂ ਵਿਚਕਾਰ ਬੈਠ ਕੇ ਲਖਨਊ ਤੋਂ ਹਰਦੋਈ ਪਹੁੰਚਿਆ ਬੱਚਾ, RPF ਜਵਾਨਾਂ ਨੇ ਬਚਾਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚੇ ਨੇ ਮਾਲ ਗੱਡੀ ਦੇ ਪਹੀਆਂ ਵਿਚਕਾਰ ਬੈਠ ਕੇ ਤੈਅ ਕੀਤਾ 100 ਕਿਲੋਮੀਟਰ ਦਾ ਸਫ਼ਰ

Child

lucknow News : ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ... ਅਜਿਹਾ ਹੀ ਨਜ਼ਾਰਾ ਯੂਪੀ ਦੇ ਹਰਦੋਈ 'ਚ ਦੇਖਣ ਨੂੰ ਮਿਲਿਆ, ਜਿੱਥੇ ਰੇਲਵੇ ਟਰੈਕ ਦੇ ਕਿਨਾਰੇ ਰਹਿਣ ਵਾਲਾ ਇਕ ਮਾਸੂਮ ਬੱਚਾ ਖੇਡਦੇ ਹੋਏ ਖੜ੍ਹੀ ਮਾਲ ਗੱਡੀ 'ਤੇ ਚੜ੍ਹ ਗਿਆ। 

ਅਚਾਨਕ ਮਾਲ ਗੱਡੀ ਦੇ ਚੱਲਣ ਕਾਰਨ ਬੱਚਾ ਹੇਠਾਂ ਉਤਰਨ ਵਿੱਚ ਅਸਮਰੱਥ ਸੀ। ਹਾਲਾਂਕਿ, 100 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਉਸ ਨੂੰ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀਆਂ ਨੇ ਸੁਰੱਖਿਅਤ ਬਚਾ ਲਿਆ।

ਜਾਣਕਾਰੀ ਮੁਤਾਬਕ ਜਦੋਂ ਬੱਚੇ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਹਰਦੋਈ ਵੱਲੋਂ ਰੈਸਕਿਊ ਕੀਤਾ ਗਿਆ ਤਾਂ ਬੱਚਾ ਕਾਫੀ ਡਰਿਆ ਹੋਇਆ ਸੀ। ਇਸ ਕਾਰਨ ਉਸ ਨੂੰ ਚਾਈਲਡ ਕੇਅਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੁਲੀਸ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਨੇ ਆਪਣਾ ਨਾਂ ਅਜੇ ਅਤੇ ਪਿਤਾ ਦਾ ਨਾਂ ਪੂਰਨ ਦੱਸਿਆ ਹੈ। ਉਸਦੀ ਮਾਂ ਉਸਨੂੰ ਛੱਡ ਕੇ ਕਿਤੇ ਚਲੀ ਗਈ ਹੈ ਅਤੇ ਉਸਦਾ ਪਿਤਾ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ। 

ਬੱਚਾ ਲਖਨਊ ਤੋਂ ਰੌਜ਼ਾ ਜਾ ਰਹੀ ਮਾਲ ਗੱਡੀ ਦੇ ਦੋ ਪਹੀਆਂ ਵਿਚਕਾਰ ਦੀ ਜਗ੍ਹਾ 'ਤੇ ਬੈਠ ਕੇ ਖੇਡ ਰਿਹਾ ਸੀ, ਇਸ ਦੌਰਾਨ ਟ੍ਰੇਨ ਅੱਗੇ ਚੱਲ ਪਈ। ਗਨੀਮਤ ਰਹੀ ਕਿ ਹਰਦੋਈ ਵਿੱਚ ਰੇਲਵੇ ਕਰਮਚਾਰੀਆਂ ਨੇ ਚੈਕਿੰਗ ਦੌਰਾਨ ਬੱਚੇ ਨੂੰ ਦੇਖ ਲਿਆ ਸੀ।