Neha Hiremath case : ਸਰਕਾਰ ਨੇ CID ਨੂੰ ਸੌਂਪੀ ਨੇਹਾ ਕਤਲ ਕੇਸ ਦੀ ਜਾਂਚ ,ਸਪੈਸ਼ਲ ਕੋਰਟ 'ਚ ਹੋਵੇਗੀ ਸੁਣਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਧਰਮਈਆ ਨੇ ਕਿਹਾ- ਇਹ ਲਵ ਜੇਹਾਦ ਦਾ ਮਾਮਲਾ ਨਹੀਂ

Hubballi Neha Hiremath Murder Case

Neha Hiremath case : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਾਮਈਆ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਬਲੀ ਦੇ ਨੇਹਾ ਕਤਲ ਕੇਸ ਦੀ ਜਾਂਚ ਸੀਆਈਡੀ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਸ ਮਾਮਲੇ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਵਿਸ਼ੇਸ਼ ਅਦਾਲਤ ਦਾ ਗਠਨ ਵੀ ਕੀਤਾ ਜਾਵੇਗਾ।

ਜਿਸ ਵਿੱਚ ਜਲਦ ਤੋਂ ਜਲਦ ਕੇਸ ਦੀ ਸੁਣਵਾਈ ਹੋਵੇਂਗੀ। ਇਸ ਕਤਲ ਕਾਂਡ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਉਹ ਜੰਮ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। 

ਮੁੱਖ ਮੰਤਰੀ ਸਿੱਧਾਰਾਮਈਆ ਨੇ ਕਿਹਾ, "ਅਸੀਂ ਮਾਮਲੇ ਦੀ ਜਾਂਚ ਸੀਆਈਡੀ ਨੂੰ ਸੌਂਪ ਦਿੱਤੀ ਹੈ। ਅਸੀਂ ਇਸ ਲਈ ਵਿਸ਼ੇਸ਼ ਅਦਾਲਤ ਦਾ ਗਠਨ ਵੀ ਕਰ ਰਹੇ ਹਾਂ। ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੁਲਿਸ ਸਮੇਂ 'ਤੇ ਚਾਰਜਸ਼ੀਟ ਦਾਇਰ ਕਰੇ ਤਾਂ ਜੋ ਅਦਾਲਤ ਉਸ ਦੇ ਆਧਾਰ 'ਤੇ ਜਲਦ ਤੋਂ ਜਲਦ ਆਪਣਾ ਫੈਸਲਾ ਸੁਣਾ ਸਕੇ। ਮੈਂ ਉਨ੍ਹਾਂ (ਨੇਹਾ ਦੇ ਮਾਤਾ-ਪਿਤਾ) ਦੇ ਘਰ ਨਹੀਂ ਜਾ ਸਕਿਆ। 

ਸਿੱਧਰਮਈਆ ਨੇ ਕਿਹਾ- ਇਹ ਲਵ ਜੇਹਾਦ ਦਾ ਮਾਮਲਾ ਨਹੀਂ 

ਇਸ ਮਾਮਲੇ 'ਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਾਮਈਆ ਨੇ ਕਿਹਾ ਸੀ ਕਿ ਹੁਬਲੀ 'ਚ ਕਾਂਗਰਸੀ ਕੌਂਸਲਰ ਦੀ ਬੇਟੀ ਨੇਹਾ ਹੀਰੇਮਤ ਦਾ ਕਤਲ 'ਲਵ ਜਿਹਾਦ' ਦਾ ਮਾਮਲਾ ਨਹੀਂ ਹੈ। ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਕਤਲ 'ਤੇ ਸਿਆਸਤ ਕਰਨ ਦਾ ਆਰੋਪ ਲਾਇਆ ਹੈ।  ਮੈਂ ਘਟਨਾ ਦੀ ਨਿੰਦਾ ਕਰਦਾ ਹਾਂ। ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਗੰਭੀਰਤਾ ਨਾਲ ਚੱਲ ਰਹੀ ਹੈ। ਅਸੀਂ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵਾਂਗੇ।

ਕਾਂਗਰਸੀ ਕੌਂਸਲਰ ਦੀ ਧੀ ਦਾ ਕਾਲਜ ਵਿੱਚ ਕਤਲ

ਹੁਬਲੀ-ਧਾਰਵਾੜ ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਨਿਰੰਜਨ ਹੀਰੇਮਤ ਦੀ ਧੀ ਨੇਹਾ ਹੀਰੇਮਤ (23) ਦਾ ਬੀਵੀਬੀ ਕਾਲਜ ਦੇ ਅਹਾਤੇ ਵਿੱਚ ਉਸ ਦੇ ਸਹਿਪਾਠੀ ਫੈਯਾਜ਼ ਨੇ 18 ਅਪ੍ਰੈਲ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਫੈਯਾਜ਼ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਾਲਜ ਵਾਲਿਆਂ ਨੇ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਨੇਹਾ ਐਮਸੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ। ਫੈਯਾਜ਼ ਪਹਿਲਾਂ ਉਸ ਦੇ ਨਾਲ ਹੀ ਪੜ੍ਹਦਾ ਸੀ। ਦੋਵੇਂ ਇੱਕ ਦੂਜੇ ਦੇ ਦੋਸਤ ਸਨ।