Karnataka: ਪਹਿਲਾਂ ਪਤਨੀ ਦੇ ਸਾਹਮਣੇ ਰੇਪ, ਫਿਰ ਧਰਮ ਪਰਿਵਰਤਨ ਲਈ ਕੀਤਾ ਮਜਬੂਰ, ਮਹਿਲਾ ਨੇ ਪੁਲਿਸ ਨੂੰ ਸੁਣਾਈ ਹੱਡਬੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤਨੀ ਦੇ ਸਾਹਮਣੇ ਮਹਿਲਾ ਨਾਲ ਰੇਪ ,ਧਰਮ ਪਰਿਵਰਤਨ ਲਈ ਕੀਤਾ ਮਜਬੂਰ, 7 ਲੋਕਾਂ ਖਿਲਾਫ FIR ਦਰਜ

Woman rape

Karnataka Crime News : ਕਰਨਾਟਕ ਦੇ ਬੈਲਾਗਵੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਆਪਣੀ ਪਤਨੀ ਦੇ ਸਾਹਮਣੇ ਇੱਕ ਔਰਤ ਨਾਲ ਰੇਪ ਕੀਤਾ ਅਤੇ ਫਿਰ ਉਸਦੀ ਫੋਟੋ ਖਿੱਚ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਉਹ ਔਰਤ 'ਤੇ ਇਸਲਾਮ ਕਬੂਲ ਕਰਨ ਲਈ ਵੀ ਦਬਾਅ ਪਾਉਂਦਾ ਸੀ। ਔਰਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ।

ਪੁਲਿਸ ਨੇ ਐਫਆਈਆਰ ਦੇ ਆਧਾਰ 'ਤੇ ਮਿਲੀ ਜਾਣਕਾਰੀ 'ਚ ਦੱਸਿਆ ਕਿ ਆਰੋਪੀ ਨੇ ਪਹਿਲਾਂ ਤਾਂ ਆਪਣੀ ਪਤਨੀ ਦੇ ਸਾਹਮਣੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ, ਉਸ ਨੂੰ ਬੁਰਕਾ ਪਹਿਨਣ ਅਤੇ ਕੁਮਕੁਮ ਨਾ ਲਗਾਉਣ ਲਈ ਵੀ ਮਜਬੂਰ ਕੀਤਾ ਗਿਆ। ਪੁਲਿਸ ਨੇ ਅੱਗੇ ਦੱਸਿਆ ਕਿ ਆਰੋਪੀ ਰਫੀਕ ਅਤੇ ਉਸਦੀ ਪਤਨੀ ਨੇ ਔਰਤ ਨੂੰ 2023 ਵਿੱਚ ਆਪਣੇ ਘਰ ਵਿੱਚ ਰਹਿਣ ਲਈ ਮਜਬੂਰ ਕੀਤਾ ਅਤੇ ਕਿਹਾ ਕਿ ਉਹ ਜੋ ਕੁੱਝ ਵੀ ਕਹਿ ਰਿਹਾ ਹੈ , ਵੈਸਾ ਹੀ ਕਰੇ। ਔਰਤ ਨੇ ਦੱਸਿਆ ਕਿ ਜਦੋਂ ਉਹ ਤਿੰਨੋਂ ਇਕੱਠੇ ਰਹਿੰਦੇ ਸਨ ਤਾਂ ਰਫੀਕ ਨੇ ਆਪਣੀ ਪਤਨੀ ਦੇ ਸਾਹਮਣੇ ਉਸ ਨਾਲ ਬਲਾਤਕਾਰ ਕੀਤਾ ਸੀ।

5 ਵਾਰ ਨਮਾਜ਼ ਅਦਾ ਕਰਨ ਲਈ ਪਾਉਂਦੇ ਸੀ ਦਬਾਅ 

ਔਰਤ ਨੇ ਦੱਸਿਆ ਕਿ ਪਤੀ-ਪਤਨੀ ਦੋਵੇਂ ਉਸ ਨੂੰ ਦਿਨ 'ਚ 5 ਵਾਰ ਨਮਾਜ਼ ਪੜ੍ਹਨ ਲਈ ਮਜਬੂਰ ਕਰਦੇ ਸਨ। ਇਸ ਦੌਰਾਨ ਦੋਵਾਂ ਨੇ ਮੈਨੂੰ ਆਪਣੇ ਪਤੀ ਤੋਂ ਤਲਾਕ ਦੇਣ ਲਈ ਕਿਹਾ ਅਤੇ ਅਜਿਹਾ ਨਾ ਕਰਨ 'ਤੇ ਨਗਨ ਫੋਟੋਆਂ ਲੀਕ ਕਰਨ ਦੀ ਧਮਕੀ ਦਿੱਤੀ। ਉਹ ਮੈਨੂੰ ਬੁਲਾਉਣ ਲਈ ਜਾਤੀ ਆਧਾਰਿਤ ਸ਼ਬਦਾਂ ਦਾ ਇਸਤੇਮਾਲ ਕਰਦੇ ਸੀ।

ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਕੇਸ 

ਮਾਮਲੇ 'ਚ ਐੱਸਪੀ ਭੀਮਾਸ਼ੰਕਰ ਗੁਲੇਡਾ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ 'ਤੇ ਪਤੀ-ਪਤਨੀ ਅਤੇ 7 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਪੀ ਨੇ ਕਿਹਾ ਕਿ ਜੋੜੇ ਅਤੇ ਹੋਰਾਂ ਦੇ ਖਿਲਾਫ ਕਰਨਾਟਕ ਪ੍ਰੋਟੈਕਸ਼ਨ ਆਫ ਰਾਈਟ ਟੂ ਰਿਲੀਜਨ ਐਕਟ, ਆਈਟੀ ਐਕਟ ਦੀ ਧਾਰਾ ਅਤੇ ਐਸਸੀ/ਐਸਟੀ ਐਕਟ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।