Supreme Court ਨੇ ਨਾਬਾਲਿਗ ਰੇਪ ਪੀੜਤਾ ਨੂੰ ਦਿੱਤੀ ਗਰਭਪਾਤ ਕਰਵਾਉਣ ਦੀ ਇਜਾਜ਼ਤ, 30 ਹਫ਼ਤਿਆਂ ਦੀ ਹੈ ਗਰਭਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

SC ਨੇ 14 ਸਾਲ ਦੀ ਰੇਪ ਪੀੜਤਾ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ

Rape Victim's Pregnancy Termination Case

 Rape Victim's Pregnancy Termination Case : ਸੁਪਰੀਮ ਕੋਰਟ ਨੇ 14 ਸਾਲ ਦੀ ਰੇਪ ਪੀੜਤਾ ਨੂੰ ਗਰਭ ਅਵਸਥਾ ਦੇ ਲਗਭਗ 30 ਹਫ਼ਤਿਆਂ ਵਿੱਚ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪੀੜਤਾ 29 ਹਫਤਿਆਂ ਦੀ ਗਰਭਵਤੀ ਸੀ। ਮਹਾਰਾਸ਼ਟਰ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੀੜਤਾ ਨੇ ਆਪਣੀ ਮਾਂ ਰਾਹੀਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

ਦਰਅਸਲ ਪੀੜਤਾ ਦੀ ਮਾਂ ਵੱਲੋਂ ਦਾਇਰ ਪਟੀਸ਼ਨ ਵਿੱਚ ਪ੍ਰੈਗਨੈਂਸੀ ਟਰਮੀਨੇਸ਼ਨ ਦੀ ਇਜਾਜ਼ਤ ਮੰਗੀ ਗਈ ਸੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮੁੰਬਈ ਦੇ ਸਿਆਨ ਹਸਪਤਾਲ ਨੂੰ ਮੈਡੀਕਲ ਬੋਰਡ ਬਣਾਉਣ ਦਾ ਹੁਕਮ ਦਿੱਤਾ ਸੀ। ਜਿਸ ਨੇ ਅਦਾਲਤ ਨੂੰ ਦੱਸਿਆ ਕਿ ਗਰਭਪਾਤ ਨਾਲ ਪੀੜਤਾ ਨੂੰ ਕੋਈ ਖ਼ਤਰਾ ਨਹੀਂ ਹੈ।

SC ਨੇ 14 ਸਾਲ ਦੀ ਰੇਪ ਪੀੜਤਾ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ

ਦੱਸ ਦੇਈਏ ਕਿ 4 ਅਪ੍ਰੈਲ ਨੂੰ ਬੰਬੇ ਹਾਈ ਕੋਰਟ ਨੇ ਇਸ ਮਾਮਲੇ 'ਚ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਪਟੀਸ਼ਨ ਵਿੱਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਲੜਕੀ ਦੀ ਪ੍ਰੈਗਨੈਂਸੀ ਟਰਮੀਨੇਸ਼ਨ ਲਈ ਗੁਹਾਰ ਲਗਾਈ ਗਈ ਸੀ। ਇਸ ਮਾਮਲੇ 'ਚ ਦੋਸ਼ੀ ਦੇ ਖਿਲਾਫ ਰੇਪ ਅਤੇ ਪੋਕਸੋ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।