Prachi Nigam: ਕਿਧਰ ਨੂੰ ਤੁਰਿਆ ਸਮਾਜ!10ਵੀਂ ਦੀ ਟਾਪਰ ਲੜਕੀ ਦੇ ਮੂੰਹ 'ਤੇ ਵਾਲ ਹੋਣ ਕਰ ਕੇ ਉਡਾਇਆ ਜਾ ਰਿਹਾ ਮਜ਼ਾਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਬਲੀਅਤ ਨੂੰ ਨਜ਼ਰ ਅੰਦਾਜ਼ ਕਰ ਕੇ ਟ੍ਰੋਲਰਜ਼ ਕਰ ਰਹੇ ਟ੍ਰੋਲ

Prachi Nigam

 

Prachi Nigam: ਭੋਪਾਲ – ਯੂ. ਪੀ. ਬੋਰਡ 10ਵੀਂ ਦਾ ਨਤੀਜਾ ਸ਼ਨੀਵਾਰ 20 ਅਪ੍ਰੈਲ ਨੂੰ ਆਇਆ ਸੀ ਤੇ ਇਸ ’ਚ ਪ੍ਰਾਚੀ ਨਿਗਮ ਨੇ ਸੂਬੇ ’ਚ ਟਾਪ ਕੀਤਾ। ਨਤੀਜਿਆਂ ਦੇ ਨਾਲ ਮੇਨਸਟ੍ਰੀਮ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੀਆਂ ਗਈਆਂ ਤਸਵੀਰਾਂ ’ਚ ਪ੍ਰਾਚੀ ਦੇ ਚਿਹਰੇ ’ਤੇ ਕੁਝ ਵਾਲ ਦਿਖਾਈ ਦੇ ਰਹੇ ਹਨ।

ਟ੍ਰੋਲਰਜ਼ ਨੇ ਪ੍ਰਾਚੀ ਨੂੰ ਉਸ ਦੇ ਚਿਹਰੇ ’ਤੇ ਦਿਖਾਈ ਦੇਣ ਵਾਲੇ ਵਾਲਾਂ ਕਾਰਨ ਨਿਸ਼ਾਨਾ ਬਣਾਇਆ ਹਾਲਾਂਕਿ ਉਹਨਾਂ ਨੇ ਵਿਦਿਆਰਥਣ ਦੀ ਕਾਬਲੀਅਤਾਂ ਤੇ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕੀਤਾ। ਟ੍ਰੋਲਰਜ਼ ਨੇ ਇਸ ਬਾਰੇ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਕਿ ਪ੍ਰਾਚੀ ਨੇ ਇੰਨੀ ਵੱਡੀ ਉਪਲੱਬਧੀ ਕਿਵੇਂ ਹਾਸਲ ਕੀਤੀ ਤੇ ਚਿਹਰੇ ਦੇ ਵਾਲਾਂ ਦਾ ਮਜ਼ਾਕ ਉਡਾਉਣ ਲੱਗੇ। 

ਸੋਸ਼ਲ ਮੀਡੀਆ ’ਤੇ ਟ੍ਰੋਲ ਗੈਂਗ ਵਲੋਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਕਿਸੇ ਵੀ ਸੱਭਿਅਕ ਸਮਾਜ ’ਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਕ ਯੂਜ਼ਰ ਨੇ ਲਿਖਿਆ ਹੈ ਕਿ ਕੀ ਅਸਲੀ ਫੋਟੋ ਪਾਈ ਗਈ ਹੈ ਜਾਂ ਇਸ ਨੂੰ ਮੀਡੀਆ ਵਾਲਿਆਂ ਨੇ ਐਡਿਟ ਕੀਤਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਮੁੱਛਾਂ ਕਿਉਂ ਬਣਾਈਆਂ, ਪ੍ਰਾਚੀ ਘੱਟ ਲੱਗਦੀ ਹੈ। ਇਹ ਮਰਦ ਹੈ ਜਾਂ ਔਰਤ। 

ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਯੂ. ਪੀ. ਬੋਰਡ ਦੀ 10ਵੀਂ ਦੀ ਪ੍ਰੀਖਿਆ ’ਚ ਟਾਪ ਕਰਨ ਵਾਲੀ ਪ੍ਰਾਚੀ PCOS ਯਾਨੀ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਸ ਬੀਮਾਰੀ ’ਚ ਮੈਟਾਬੋਲਿਕ ਤੇ ਹਾਰਮੋਨਲ ਅਸੰਤੁਲਨ ਜ਼ਿਆਦਾ ਹੁੰਦਾ ਹੈ। ਜਿਨ੍ਹਾਂ ਕੁੜੀਆਂ ਜਾਂ ਔਰਤਾਂ ਨੂੰ ਲੰਬੇ ਸਮੇਂ ਤੱਕ ਮਾਹਵਾਰੀ ਨਹੀਂ ਆਉਂਦੀ, ਉਨ੍ਹਾਂ ਨੂੰ PCOS ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਸਮੱਸਿਆ ਮੇਨੋਪੌਜ਼ ਤੱਕ ਰਹਿ ਸਕਦੀ ਹੈ। PCOS ਇਕ ਪਾਚਕ ਵਿਕਾਰ ਹੈ। ਇਸ ’ਚ ਜੀਵਨਸ਼ੈਲੀ ’ਚ ਬਦਲਾਅ ਦੇ ਨਾਲ-ਨਾਲ ਦਵਾਈਆਂ ਵੀ ਕੰਮ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ ਪ੍ਰਾਚੀ ਨਿਗਮ ਨੇ 98.50 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪ੍ਰਾਚੀ ਦੇ ਪਿਤਾ ਠੇਕੇਦਾਰ ਹਨ। ਪ੍ਰਾਚੀ ਦਾ ਕਹਿਣਾ ਹੈ ਕਿ ਉਹ ਭਵਿੱਖ ’ਚ ਇੰਜੀਨੀਅਰਿੰਗ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ।