Delhi High Court slams Ramdev : ਅਦਾਲਤ ਨੇ 'ਸ਼ਰਬਤ ਜਿਹਾਦ' ਟਿੱਪਣੀ ਲਈ ਰਾਮਦੇਵ ਦੀ ਕੀਤੀ ਕੜੀ ਅਲੋਚਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

Delhi High Court slams Ramdev : ਅਦਾਲਤ ਦੀ ਅੰਤਰਾਤਮਾ ਨੂੰ ਲਗਿਆ ਝਟਕਾ : ਦਿੱਲੀ ਹਾਈ ਕੋਰਟ 

Delhi High Court & Yog Guru Baba Ramdev

Delhi High Court slams Ramdev for 'sharbat jihad' remark Latest News in Punjabi : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਪਤੰਜਲੀ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਦੀ ਵਿਵਾਦਪੂਰਨ "ਸ਼ਰਬਤ ਜਿਹਾਦ" ਟਿੱਪਣੀ ਲਈ ਸਖ਼ਤ ਆਲੋਚਨਾ ਕੀਤੀ, ਜਿਸ ਵਿਚ ਹਮਦਰਦ ਦੇ ਮਸ਼ਹੂਰ ਡਰਿੰਕ ਰੂਹ ਅਫਜ਼ਾ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ। ਦਿੱਲੀ ਹਾਈ ਕੋਰਟ ਨੇ ਟਿੱਪਣੀਆਂ ਨੂੰ "ਅਸਵੀਕਾਰਨਯੋਗ" ਅਤੇ "ਅਦਾਲਤ ਦੀ ਅੰਤਰਾਤਮਾ ਨੂੰ ਝਟਕਾ ਦੇਣ ਵਾਲਾ" ਕਰਾਰ ਦਿਤਾ।

ਇਹ ਸਖ਼ਤ ਟਿੱਪਣੀ ਜਸਟਿਸ ਅਮਿਤ ਬਾਂਸਲ ਨੇ ਬਾਬਾ ਰਾਮਦੇਵ ਵਿਰੁਧ ਹਮਦਰਦ ਲੈਬਾਰਟਰੀਜ਼ ਵਲੋਂ ਦਾਇਰ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਕੰਪਨੀ ਨੇ ਉਸ 'ਤੇ ਅਪਣੇ ਉਤਪਾਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਅਤੇ ਫਿਰਕੂ ਬਿਆਨ ਦੇਣ ਦਾ ਦੋਸ਼ ਲਗਾਇਆ।

ਜਸਟਿਸ ਅਮਿਤ ਬਾਂਸਲ ਨੇ ਕਿਹਾ, "ਇਸ ਟਿੱਪਣੀ ਨੇ ਅਦਾਲਤ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿਤਾ ਹੈ। ਇਹ ਮੁਆਫ਼ੀਯੋਗ ਨਹੀਂ ਹੈ। ਉਨ੍ਹਾਂ ਰਾਮਦੇਵ ਨੂੰ ਕਿਹਾ ਤੁਸੀਂ ਆਪਣੇ ਵਕੀਲ ਤੋਂ ਨਿਰਦੇਸ਼ ਲਉ ਨਹੀਂ ਤਾਂ ਸਖ਼ਤ ਹੁਕਮ ਦਿਤਾ ਜਾਵੇਗਾ।" ਅਦਾਲਤ ਦੀਆਂ ਟਿੱਪਣੀਆਂ ਤੋਂ ਤੁਰਤ ਬਾਅਦ, ਰਾਮਦੇਵ ਨੇ ਦਿੱਲੀ ਹਾਈ ਕੋਰਟ ਨੂੰ ਭਰੋਸਾ ਦਿਤਾ ਕਿ ਉਹ ਆਪਣੀਆਂ ਕਥਿਤ "ਸ਼ਰਬਤ ਜਿਹਾਦ" ਟਿੱਪਣੀਆਂ ਨਾਲ ਸਬੰਧਤ ਵੀਡੀਉਜ਼ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਤੁਰੰਤ ਹਟਾ ਦੇਣਗੇ। 

ਜਦੋਂ ਕੁੱਝ ਸਮੇਂ ਬਾਅਦ ਕੇਸ ਦੀ ਦੁਬਾਰਾ ਸੁਣਵਾਈ ਹੋਈ, ਤਾਂ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਉਹ ਤੁਰੰਤ ਸਾਰੇ ਇਸ਼ਤਿਹਾਰ, ਚਾਹੇ ਪ੍ਰਿੰਟ ਜਾਂ ਵੀਡੀਉ ਫਾਰਮੈਟ ਵਿਚ ਹੋਣ, ਅਤੇ ਉਨ੍ਹਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਵੀ ਹਟਾ ਦੇਣਗੇ। 

ਅਦਾਲਤ ਨੇ ਸੀਨੀਅਰ ਵਕੀਲ ਰਾਜੀਵ ਨਾਇਰ ਦੇ ਬਿਆਨ ਨੂੰ ਰਿਕਾਰਡ 'ਤੇ ਲਿਆ ਅਤੇ ਰਾਮਦੇਵ ਨੂੰ ਪੰਜ ਦਿਨਾਂ ਦੇ ਅੰਦਰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਕਿ ਉਹ ਭਵਿੱਖ ਵਿੱਚ ਮੁਕਾਬਲੇਬਾਜ਼ਾਂ ਦੇ ਉਤਪਾਦਾਂ ਦੇ ਸਬੰਧ ਵਿਚ ਅਜਿਹਾ ਕੋਈ ਬਿਆਨ, ਇਸ਼ਤਿਹਾਰ ਜਾਂ ਸੋਸ਼ਲ ਮੀਡੀਆ ਪੋਸਟ ਜਾਰੀ ਨਹੀਂ ਕਰਨਗੇ। ਅਦਾਲਤ ਨੇ ਮਾਮਲੇ ਨੂੰ 1 ਮਈ ਲਈ ਸੂਚੀਬੱਧ ਕੀਤਾ।