Madhya Pradesh: ਪੁਲ ਤੋਂ ਸੁੱਕੀ ਨਦੀ ’ਚ ਡਿੱਗੀ ਐਸਯੂਵੀ, ਅੱਠ ਦੀ ਮੌਤ ਤੇ ਛੇ ਜ਼ਖ਼ਮੀ
Madhya Pradesh: ਡਰਾਈਵਰ ਵਲੋਂ ਗੱਡੀ ਤੋਂ ਕੰਟਰੋਲ ਗੁਆਉਣ ਕਾਰਨ ਵਾਪਰਿਆ ਹਾਦਸਾ
Madhya Pradesh: ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਐਸਯੂਵੀ ਪੁਲ ਤੋਂ ਸੁੱਕੀ ਨਦੀ ਵਿੱਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਨੋਹਟਾ ਥਾਣਾ ਖੇਤਰ ਦੇ ਸਿਮਰੀ ਪਿੰਡ ਨੇੜੇ ਵਾਪਰਿਆ।
ਪੁਲਿਸ ਸੁਪਰਡੈਂਟ (ਐਸਪੀ) ਸ਼ਰੂਤ ਕੀਰਤੀ ਸੋਮਵੰਸ਼ੀ ਨੇ ਕਿਹਾ ਕਿ ਐਸਯੂਵੀ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਪੁਲ ਤੋਂ ਸੁੱਕੀ ਸੁਨਾਰ ਨਦੀ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ ਜਬਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਪੀੜਤ ਦਮੋਹ ਦੇ ਘਾਟ ਪਿਪਾਰੀਆ ਪਿੰਡ ਤੋਂ ਦੋ ਐਸਯੂਵੀ ਵਿੱਚ ਯਾਤਰਾ ਕਰ ਰਹੇ ਸਨ ਅਤੇ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
(For more news apart from Madhya Pradesh Latest News, stay tuned to Rozana Spokesman)