ਰਾਜਵਰਧਨ ਰਾਠੌੜ ਨੇ ਦਫ਼ਤਰ 'ਚ ਕਸਰਤ ਕਰਦਿਆਂ ਪਾਈ ਵੀਡੀਓ, 'ਹਮ ਫਿੱਟ ਤੋ ਇੰਡੀਆ ਫਿੱਟ' ਦਾ ਸੰਦੇਸ਼
ਕੇਂਦਰੀ ਖੇਲ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਵਿਚ ਫਿਟਨੈਸ ਨੂੰ ਵਧਾਵਾ ਦੇਣ ਲਈ ਇਕ ਨਵੇਂ ਤਰੀਕੇ ਨਾਲ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਹੈ।
Rajwardha Singh Rathor Fitness Hum Fit to India Fit
ਨਵੀਂ ਦਿੱਲੀ, ਕੇਂਦਰੀ ਖੇਲ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਵਿਚ ਫਿਟਨੈਸ ਨੂੰ ਵਧਾਵਾ ਦੇਣ ਲਈ ਇਕ ਨਵੇਂ ਤਰੀਕੇ ਨਾਲ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਹੈ। ਰਾਠੌੜ ਨੇ ਕਸਰਤ ਕਰਦੇ ਹੋਏ ਆਪਣਾ ਇੱਕ ਵੀਡੀਓ ਟਵਿਟਰ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਫਿਲਮ ਅਦਾਕਾਰ ਰਿਤੀਕ ਰੋਸ਼ਨ, ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੂੰ ਚੈਲੇਂਜ ਕਰਦੇ ਹੋਏ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਰਾਠੌੜ ਦੀ ਫਿਟਨੈਸ ਨੂੰ ਲੈ ਕਿ ਇਸ ਪਹਿਲ ਨੂੰ ਕਾਫ਼ੀ ਸਰਾਹਿਆ ਜਾ ਰਿਹਾ ਹੈ।