ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 1 ਲੱਖ 12 ਹਜ਼ਾਰ ਤੋਂ ਟੱਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

63,624 ਲੋਕਾਂ ਦਾ ਚਲ ਰਿਹੈ ਇਲਾਜ, 45,299 ਲੋਕ ਹੋਏ ਠੀਕ

file photo

ਨਵੀਂ ਦਿੱਲੀ, 21 ਮਈ: ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਵੀਰਵਾਰ ਨੂੰ ਵੱਧ ਕੇ 1,12,359 ਤਕ ਪੁੱਜ ਗਏ, ਜਦਕਿ ਲਾਗ ਕਰ ਕੇ ਮਰਨ ਵਾਲਿਆਂ ਦੀ ਗਿਣਤੀ 3435 ਹੋ ਗਈ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਰ ਕੇ 132 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 5609 ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ 'ਚ ਅਜੇ 63,624 ਲੋਕਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 45,299 ਲੋਕ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤਕ 40.32 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ।

ਬੁਧਵਾਰ ਸਵੇਰ ਤੋਂ ਹੁਣ ਤਕ ਹੋਈਆਂ 132 ਮੌਤਾਂ 'ਚੋਂ 65 ਮਹਾਰਾਸ਼ਟਰ 'ਚ, 300 ਗੁਜਰਾਤ 'ਚ, 9 ਮੱਧ ਪ੍ਰਦੇਸ਼ 'ਚ, ਅੱਠ ਦਿੱਲੀ 'ਚ, ਚਾਰ-ਚਾਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ, ਤਿੰਨ-ਤਿੰਨ ਪਛਮੀ ਬੰਗਾਲ ਅਤੇ ਤਾਮਿਲਨਾਡੂ 'ਚ ਹੋਈਆਂ ਹਨ। ਦੇਸ਼ ਅੰਦਰ ਕੁਲ 3435 ਮ੍ਰਿਤਕਾਂ 'ਚੋਂ ਸੱਭ ਤੋਂ ਜ਼ਿਆਦਾ 1390 ਮੌਤਾਂ ਮਹਾਰਾਸ਼ਟਰ 'ਚ ਹੋਈਆਂ। ਇਸ ਤੋਂ ਬਾਅਦ ਗੁਜਰਾਤ 'ਚ 749 ਮੌਤਾਂ, ਮੱਧ ਪ੍ਰਦੇਸ਼ 'ਚ 267, ਪਛਮੀ ਬੰਗਾਲ 'ਚ 253, ਦਿੱਲੀ 'ਚ 176, ਰਾਜਸਥਾਨ 'ਚ 147, ਉੱਤਰ ਪ੍ਰਦੇਸ਼ 'ਚ 127, ਤਾਮਿਲਨਾਡੂ 'ਚ 87 ਅਤੇ ਆਂਧਰ ਪ੍ਰਦੇਸ਼ 'ਚ 53 ਮੌਤਾਂ ਹੋਈਆਂ ਹਨ।

ਕੋਰੋਨਾ ਵਾਇਰਸ ਕਰ ਕੇ ਕਰਨਾਟਕ 'ਚ 41 ਮੌਤਾਂ ਹੋਈਆਂ ਹਨ, ਜਦਕਿ ਤੇਲੰਗਾਨਾ 'ਚ 40 ਅਤੇ ਪੰਜਾਬ 'ਚ 38 ਮੌਤਾਂ ਹੋਈਆਂ ਹਨ। ਜੰਮੂ-ਕਸ਼ਮੀਰ 'ਚ ਇਸ ਬਿਮਾਰੀ ਕਰ ਕੇ 18 ਅਤੇ ਹਰਿਆਣਾ 'ਚ 14 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਬਿਹਾਰ 'ਚ 10 ਅਤੇ ਉੜੀਸਾ ਨੂੰ ਛੇ ਵਿਅਕਤੀਆਂ ਦੀ ਮੌਤ ਹੋਈ। ਕੇਰਲ ਅਤੇ ਆਸਾਮ 'ਚ ਹੁਣ ਤਕ ਚਾਰ-ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਝਾਰਖੰਡ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ 'ਚ ਕੋਰਨਾ ਵਾਇਰਸ ਕਰ ਕੇ ਤਿੰਨ-ਤਿੰਨ ਮੌਤਾਂ ਹੋਈਆਂ ਹਨ। ਮੰਤਰਾਲੇ ਦੀ ਵੈੱਬਸਾਈਟ ਅਨੁਸਾਰ 70 ਫ਼ੀ ਸਦੀ ਤੋਂ ਜ਼ਿਆਦਾ ਮ੍ਰਿਤਕ ਕਈ ਹੋਰ ਬਿਮਾਰੀਆਂ ਤੋਂ ਪੀੜਤ ਸਨ।  (ਪੀਟੀਆਈ)