ਤਿੰਨ ਸਾਲਾਂ ਤੋਂ ਭਟਕ ਰਹੇ ਬਜ਼ੁਰਗ ਦੀ ਤਾਲਾਬੰਦੀ ’ਚ ਆਈ ਯਾਦਦਾਸ਼ਤ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਵਾਰ ਬਾਰੇ ਜਾਣਕਾਰੀ ਦਿਤੀ ਤੇ ਅਧਿਕਾਰੀ ਪਹੁੰਚਾਉਣਗੇ ਘਰ

File Photo

ਮੈਸੂਰ, 21 ਮਈ : ਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਕਾਰਨ 31 ਮਈ ਤਕ ਤਾਲਾਬੰਦੀ ਐਲਾਨੀ ਗਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਦੂਸਰੇ ਸ਼ਹਿਰਾਂ ਵਿਚ ਅਪਣੇ ਪਰਵਾਰਾਂ ਤੋਂ ਦੂਰ ਫਸੇ ਹੋਏ ਹਨ। ਉਹ ਸਾਰੇ ਇਕ ਦੂਜੇ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਇਸ ਸਮੇਂ ਕੁਝ ਲੋਕ ਅਪਣੇ ਪਰਵਾਰਾਂ ਤੋਂ ਦੂਰ ਹਨ, ਇਸ ਤਾਲਾਬੰਦੀ ਕਾਰਨ, ਮੈਸੂਰ ਦੀਆਂ ਸੜਕਾਂ ’ਤੇ 3 ਸਾਲਾਂ ਤੋਂ ਭਟਕ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਪਰਵਾਰ ਮਿਲ ਗਿਆ।
ਇਹ ਘਟਨਾ 70 ਸਾਲਾਂ ਦੇ ਕਰਮ ਸਿੰਘ ਨਾਲ ਵਾਪਰੀ। ਅਧਿਕਾਰੀਆਂ ਅਨੁਸਾਰ ਕਰਮ ਸਿੰਘ ਕਰੀਬ 3 ਸਾਲ ਪਹਿਲਾਂ ਅਪਣੇ ਪੁੱਤਰ ਦੇ ਵਿਆਹ ਲਈ ਪੈਸੇ ਦਾ ਪ੍ਰਬੰਧ ਕਰਨ ਉਤਰ ਪ੍ਰਦੇਸ਼ ਵਿਚ ਅਪਣੇ ਪਿੰਡ ਤੋਂ ਬਾਹਰ ਆਏ ਸਨ।

ਉਨ੍ਹਾਂ ਗ਼ਲਤੀ ਨਾਲ ਬੰਗਲੌਰ ਜਾ ਰਹੀ ਇਕ ਰੇਲ ਗੱਡੀ ਫੜ ਲਈ ਪਰ ਕਿਸੇ ਤਰ੍ਹਾਂ ਮੈਸੂਰ ਪਹੁੰਚ ਗਏ।  ਘਰ ਤੋਂ ਦੂਰ ਹੋਣ ਕਰ ਕੇ ਲੰਮੀ ਯਾਤਰਾ ਅਤੇ ਤਣਾਅ ਨੇ ਉਸ ਨੂੰ ਬਿਮਾਰ ਕਰ ਦਿਤਾ ਅਤੇ ਉਹ ਅਪਣੀ ਯਾਦਦਾਸ਼ਤ ਖੋ ਬੈਠੇ। ਉਨ੍ਹਾਂ ਨੂੰ ਬੀਤੀ ਜ਼ਿੰਦਗੀ ਬਾਰੇ ਕੱੁਝ ਵੀ ਯਾਦ ਨਹੀਂ ਰਿਹਾ। ਉਹ ਮੈਸੂਰ ਦੀਆਂ ਗਲੀਆਂ ਵਿਚ ਘੁੰਮਦਾ ਰਹਿੰਦਾ। ਇਸ ਸਮੇਂ ਦੌਰਾਨ ਉਹ ਲੋਕਾਂ ਦੁਆਰਾ ਦਿਤੇ ਗਏ ਖਾਣੇ ’ਤੇ ਹੀ ਜਿਉਂਦਾ ਰਿਹਾ।

ਹੁਣ ਦੇਸ਼ ਵਿਚ ਤਾਲਾਬੰਦੀ ਲੱਗੀ ਹੋਈ ਹੈ ਤਾਂ ਮੈਸੂਰ ਦੇ ਸਥਾਨਕ ਅਧਿਕਾਰੀਆਂ ਨੂੰ ਕਰਮ ਸਿੰਘ ਸੜਕ ’ਤੇ ਮਿਲੇ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਕਿਸੇ ਨੂੰ ਵੀ ਉਨ੍ਹਾਂ ਬਾਰੇ ਕੱੁਝ ਨਹੀਂ ਪਤਾ ਸੀ। ਅਜਿਹੀ ਸਥਿਤੀ ਵਿਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਾਜਾਰਾਜਾ ਬਹਾਦੁਰ ਨਾਂ ਦੇ ਬੁਢਾਪਾ ਘਰ ਵਿਚ ਭੇਜ ਦਿਤਾ।
 ਉਨ੍ਹਾਂ ਦਾ ਬੁਢਾਪਾ ਘਰ ਕੱੁਝ ਮਨੋਵਿਗਿਆਨਕਾਂ ਨੇ ਇਲਾਜ ਕੀਤਾ ਗਿਆ। ਇਸ ਦਾ ਪ੍ਰਭਾਵ ਇਹ ਹੋਇਆ ਕਿ ਉਸ ਦੀ ਯਾਦਦਾਸ਼ਤ ਹੌਲੀ-ਹੌਲੀ ਵਾਪਸ ਆਉਣ ਲੱਗੀ। ਬਜ਼ੁਰਗ ਨੇ ਅਪਣੇ ਪਰਵਾਰ ਦਾ ਪਤਾ ਦਸਿਆ, ਜੋ ਕਿ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਅਜਿਹੀ ਸਥਿਤੀ ਵਿਚ, ਮੈਸੂਰ ਸਿਟੀ ਕਾਰਪੋਰੇਸ਼ਨ ਨੇ ਪੁਲਿਸ ਦੁਆਰਾ ਉਸ ਦੇ ਪਰਵਾਰ ਨਾਲ ਸੰਪਰਕ ਕੀਤਾ।

ਉਸ ਦੇ ਪ੍ਰੇਸ਼ਾਨ ਬੱਚੇ ਇਹ ਮੰਨ ਰਹੇ ਸਨ ਕਿ ਕਰਮ ਸਿੰਘ ਦੀ ਮੌਤ ਹੋ ਗਈ ਹੈ ਪਰ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਕਰਮ ਸਿੰਘ ਜੀਵਤ ਹੈ ਅਤੇ ਅਧਿਕਾਰੀ ਉਸ ਨੂੰ ਘਰ ਭੇਜਣ ਦੀ ਤਿਆਰੀ ਕਰ ਰਿਹਾ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਵੈਇੱਛੁਕ ਸੰਗਠਨ ਕ੍ਰੈਡਿਟ ਆਈ ਕਰਮ ਸਿੰਘ ਨੂੰ ਮੈਸੂਰ ਤੋਂ ਯੂ ਪੀ ਭੇਜਣ ਦੇ ਪ੍ਰਬੰਧ ਕਰ ਰਿਹਾ ਹੈ।     (ਏਜੰਸੀ)