ਭਾਰਤੀ ਕਾਰੋਬਾਰੀ ਨੇ ਦੁਬਈ ’ਚ ਜਿੱਤੀ 10 ਲੱਖ ਡਾਲਰ ਦੀ ਲਾਟਰੀ
ਭਾਰਤ ਦੇ 43 ਸਾਲਾ ਇਕ ਕਾਰੋਬਾਰੀ ਨੇ ਦੁਬਈ ਵਿਚ 10 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ।
ਦੁਬਈ, 21 ਮਈ : ਭਾਰਤ ਦੇ 43 ਸਾਲਾ ਇਕ ਕਾਰੋਬਾਰੀ ਨੇ ਦੁਬਈ ਵਿਚ 10 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਰਾਜਨ ਕੁਰੀਯਨ ਨੇ ‘ਡਿਊਟੀ ਫ੍ਰੀ ਡ੍ਰਾ’ ਵਿਚ ਇਹ ਰਕਮ ਜਿੱਤੀ ਹੈ। ਕੇਰਲ ਵਿਚ ਨਿਰਮਾਣ ਕਾਰੋਬਾਰ ਚਲਾਉਣ ਵਾਲੇ ਰਾਜਨ ਨੇ ਇਸ ਲਾਟਰੀ ਨੂੰ ਆਨਲਾਈਨ ਖਰੀਦਿਆ ਸੀ। ਖਲੀਜ਼ ਟਾਈਮਜ਼ ਅਖਬਾਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਰਾਜਨ ਨੇ ਇਸ ਜਿੱਤ ਲਈ ਧਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਪ੍ਰਤੀਕੂਲ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੇ ਗਲਫ਼ ਨਿਊਜ਼ ਅਖ਼ਬਾਰ ਨੂੰ ਕੇਰਲ ਵਿਚ ਅਪਣੇ ਗ੍ਰਹਿਨਗਰ ਤੋਂ ਫੋਨ ਕਰ ਕੇ ਕਿਹਾ ਕਿ ਉਹ ਜਿੱਤੀ ਗਈ ਰਕਮ ਦਾ ਇਕ ਹਿੱਸਾ ਲੋੜਵੰਦਾਂ ਦੀ ਮਦਦ ਵਿਚ ਖ਼ਰਚ ਕਰਨਗੇ। ਇਸ ਦੇ ਇਲਾਵਾ ਕੁਝ ਰਾਸ਼ੀ ਅਪਣਾ ਕਾਰੋਬਾਰ ਵਧਾਉਣ ਵਿਚ ਲਗਾਉਣਗੇ।
ਬੁਧਵਾਰ ਨੂੰ ਕੱਢੇ ਗਏ ਲੱਕੀ ਡ੍ਰਾ ਵਿਚ ਇਕ ਭਾਰਤੀ ਪ੍ਰਵਾਸੀ ਸੈਯਦ ਅਬਦੁੱਲਾ ਨੇ ਬੀ.ਐੱਮ.ਡਬਲਿਊ. ਮੋਟਰਸਾਈਕਲ ਜਿੱਤੀ। ਸੈਯਦ ਅਬਦੁੱਲਾ (57) ਪਿਛਲੇ 30 ਸਾਲ ਤੋਂ ਦੁਬਈ ਵਿਚ ਰਹਿੰਦੇ ਹਨ। ਉਹ ਇਕ ਡਰਿੰਕ ਕੰਪਨੀ ਵਿਚ ਲੋਕ ਸੰਪਰਕ ਅਧਿਕਾਰੀ ਦੇ ਰੂਪ ਵਿਚ ਕੰਮ ਕਰਦੇ ਹਨ। ਉਨ੍ਹਾਂ ਨੇ ਵੀ ਆਨਲਾਈਨ ਟਿਕਟ ਖ੍ਰੀਦਿਆ ਸੀ। (ਪੀਟੀਆਈ)