ਦੇਸ਼ ’ਚ ਕੋਵਿਡ ਦੇ 2.57 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 4194 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

19,33,72,819 ਲੋਕ ਲਗਵਾ ਚੁੱਕੇ ਹਨ ਕੋਰੋਨਾ ਵੈਕਸੀਨ

Corona Case

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 2,57,299 ਨਵੇਂ ਮਾਮਲੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 2 ਕਰੋੜ 62 ਲੱਖ 89 ਹਜ਼ਾਰ 290 ਹੋ ਗਿਆ।

ਇਸ ਮਿਆਦ ’ਚ ਤਿੰਨ ਲੱਖ 57 ਹਜ਼ਾਰ 630 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਬਾਅਦ ਦੇਸ਼ ’ਚ ਹੁਣ ਤਕ  2,30,70,365 ਇਸ ਮਹਾਮਾਰੀ ਤੋਂ ਠੀਕ ਹੋ ਚੁਕੇ ਹਨ, ਇਸ ਦੌਰਾਨ ਸਰਗਰਮ ਮਾਮਲੇ 29,23,400 ਹਨ।

ਦੇਸ਼ ਵਿਚ ਹੁਣ ਤੱਕ 19,33,72,819 ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਇਸ ਦੌਰਾਨ  4,194 ਮਰੀਜ਼ ਅਪਣੀ ਜਾਨ ਗੁਆ ਬੈਠੇ ਅਤੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ  2,95,525 ਹੋ ਗਿਆ ਹੈ।