Google Pixel 8: ਆਈਫੋਨ ਵਾਂਗ ਹੁਣ ਹੁਣ ਭਾਰਤ 'ਚ ਹੀ ਬਣਨਗੇ ਗੂਗਲ ਪਿਕਸਲ ਫੋਨ, ਜਾਣੋ ਕਿਸ ਕੰਪਨੀ ਨੂੰ ਮਿਲਿਆ ਪ੍ਰੋਜੈਕਟ ?
ਕੀ ਸਸਤੇ ਹੋ ਜਾਣਗੇ Pixel ਫੋਨ ?
Google Pixel 8 phones in India : Alphabet Inc ਨੇ ਭਾਰਤ ਵਿੱਚ ਆਪਣੇ ਸੁਪਰ-ਪ੍ਰੀਮੀਅਮ Google Pixel 8 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਗੂਗਲ ਨੇ ਇਸ ਦੇ ਲਈ ਲੋਕਲ ਕੰਟਰੈਕਟ ਨਿਰਮਾਤਾ ਡਿਕਸਨ ਟੈਕਨਾਲੋਜੀ ਨੂੰ ਚੁਣਿਆ ਹੈ। ਰਿਪੋਰਟ ਮੁਤਾਬਕ ਪ੍ਰੋਡਕਸ਼ਨ ਦਾ ਟ੍ਰਾਇਲ ਫੇਜ ਸ਼ੁਰੂ ਹੋ ਗਿਆ ਹੈ। ਇਹ ਮੇਡ ਇਨ ਇੰਡੀਆ ਗੂਗਲ ਪਿਕਸਲ ਫੋਨ ਇਸ ਸਾਲ ਸਤੰਬਰ ਤੱਕ ਬਾਜ਼ਾਰ 'ਚ ਉਪਲੱਬਧ ਹੋ ਸਕਦੇ ਹਨ।
ਆਈਫੋਨ ਤੋਂ ਬਾਅਦ ਹੁਣ ਗੂਗਲ ਨੇ ਲਗਾਇਆ ਦਾਅ
ਇੱਕ ਰਿਪੋਰਟ ਅਨੁਸਾਰ ਗੂਗਲ ਨੇ ਭਾਰਤ ਵਿੱਚ ਪਿਕਸਲ ਫੋਨ ਦੇ ਉਤਪਾਦਨ ਲਈ ਲੋਕਲ ਕੰਟਰੈਕਟ ਨਿਰਮਾਤਾ ਡਿਕਸਨ ਟੈਕਨਾਲੋਜੀਜ਼ 'ਤੇ ਦਾਅ ਲਗਾਇਆ ਹੈ। ਗੂਗਲ ਘਰੇਲੂ ਬਾਜ਼ਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਤੇ ਸੰਭਾਵੀ ਤੌਰ 'ਤੇ ਨਿਰਯਾਤ ਲਈ ਵੀ ਭਾਰਤੀ ਉਤਪਾਦਨ ਦਾ ਉਪਯੋਗ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਤੋਂ ਪਹਿਲਾਂ ਐਪਲ ਨੇ ਆਈਫੋਨ ਬਣਾਉਣ ਲਈ ਭਾਰਤ 'ਤੇ ਦਾਅ ਲਗਾਇਆ ਸੀ।
ਭਾਰਤ 'ਚ ਬਣੇਗਾ ਗੂਗਲ ਦਾ ਇਹ ਫੋਨ
ਗੂਗਲ ਭਾਰਤ 'ਚ ਆਪਣੀ ਲੇਟੈਸਟ ਸਮਾਰਟਫੋਨ ਸੀਰੀਜ਼ ਗੂਗਲ ਪਿਕਸਲ 8 ਨੂੰ ਬਣਾਏਗਾ। ਇਸ ਸੀਰੀਜ਼ ਦੇ ਤਹਿਤ ਦੋ ਮਾਡਲ ਗੂਗਲ ਪਿਕਸਲ 8 ਅਤੇ ਗੂਗਲ ਪਿਕਸਲ 8 ਪ੍ਰੋ ਆਉਂਦੇ ਹਨ। ਇਸ ਤੋਂ ਇਲਾਵਾ ਗੂਗਲ ਪਿਕਸਲ 8ਏ ਨੂੰ ਵੀ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਇਸ ਫੋਨ ਨੂੰ ਭਾਰਤ 'ਚ ਬਣਾਉਣ 'ਤੇ ਵੀ ਕੰਮ ਕਰ ਸਕਦੀ ਹੈ।
ਕੀ ਸਸਤੇ ਹੋ ਜਾਣਗੇ Pixel ਫੋਨ ?
ਜੇਕਰ ਭਾਰਤ 'ਚ Google Pixel 8 ਅਤੇ Pixel 8 Pro ਬਣਦੇ ਹਨ ਤਾਂ ਇਨ੍ਹਾਂ ਦੀ ਕੀਮਤ ਘੱਟ ਸਕਦੀ ਹੈ। ਭਾਰਤ ਵਿੱਚ Pixel 8 ਦੀ ਕੀਮਤ 8GB ਰੈਮ ਅਤੇ 128GB ਇਨਬਿਲਟ ਸਟੋਰੇਜ ਮਾਡਲ ਲਈ 75,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦੋਂ ਕਿ Pixel 8 Pro ਦੀ ਕੀਮਤ 12GB ਰੈਮ ਅਤੇ 128GB ਇਨਬਿਲਟ ਸਟੋਰੇਜ ਮਾਡਲ ਲਈ 1,06,999 ਰੁਪਏ ਤੋਂ ਸ਼ੁਰੂ ਹੁੰਦੀ ਹੈ।