Mumbai hoarding collapse: ਹੋਰਡਿੰਗ ਡਿੱਗਣ ਦੀ ਘਟਨਾ 'ਚ ਮ੍ਰਿਤਕਾਂ ਦੀ ਗਿਣਤੀ 17 ਤਕ ਪਹੁੰਚੀ
ਹੋਰਡਿੰਗ ਡਿੱਗਣ ਦੀ ਘਟਨਾ 'ਚ 75 ਲੋਕ ਜ਼ਖਮੀ ਵੀ ਹੋਏ ਹਨ।
Mumbai hoarding collapse: ਮੁੰਬਈ ਦੇ ਘਾਟਕੋਪਰ ਇਲਾਕੇ 'ਚ 13 ਮਈ ਨੂੰ ਹੋਰਡਿੰਗ ਡਿੱਗਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 17 ਤਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ। ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਦੇ ਇਕ ਅਧਿਕਾਰੀ ਨੇ ਦਸਿਆ ਕਿ ਹੋਰਡਿੰਗ ਡਿੱਗਣ ਦੀ ਘਟਨਾ ਵਿਚ ਜ਼ਖ਼ਮੀ ਹੋਏ ਰਾਜੂ ਸੋਨਾਵਨੇ (52) ਦੀ 19 ਮਈ ਨੂੰ ਕੇਈਐਮ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਤੋਂ ਪਹਿਲਾਂ ਹੋਰਡਿੰਗ ਡਿੱਗਣ ਦੀ ਇਸ ਘਟਨਾ 'ਚ ਅਧਿਕਾਰੀਆਂ ਨੇ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਦੇ ਸੇਵਾਮੁਕਤ ਜਨਰਲ ਮੈਨੇਜਰ ਅਤੇ ਉਨ੍ਹਾਂ ਦੀ ਪਤਨੀ ਸਮੇਤ 16 ਲੋਕਾਂ ਨੂੰ ਮ੍ਰਿਤਕ ਐਲਾਨ ਦਿਤਾ ਸੀ।
ਹੋਰਡਿੰਗ ਡਿੱਗਣ ਦੀ ਘਟਨਾ 'ਚ 75 ਲੋਕ ਜ਼ਖਮੀ ਵੀ ਹੋਏ ਹਨ। ਅਧਿਕਾਰੀ ਨੇ ਦਸਿਆ ਕਿ ਘਟਨਾ ਦੇ ਇਕ ਦਿਨ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਕੇਈਐਮ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਘਾਟਕੋਪਰ ਦੇ ਛੇੜਾ ਨਗਰ ਇਲਾਕੇ 'ਚ ਪੈਟਰੋਲ ਪੰਪ 'ਤੇ ਵੱਡਾ ਹੋਰਡਿੰਗ ਲਗਾਉਣ ਵਾਲੀ ਵਿਗਿਆਪਨ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਦੇ ਨੂੰ ਬਾਅਦ 'ਚ ਰਾਜਸਥਾਨ ਦੇ ਉਦੈਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 26 ਮਈ ਤਕ ਪੁਲਿਸ ਹਿਰਾਸਤ 'ਚ ਭੇਜ ਦਿਤਾ ਹੈ।
(For more Punjabi news apart from Mumbai hoarding collapse: Death toll rises to 17, stay tuned to Rozana Spokesman)