Pune Car Accident : ਪੁਣੇ ਕਾਰ ਹਾਦਸੇ ਮਾਮਲੇ 'ਚ ਅਦਾਲਤ ਨੇ ਨਾਬਾਲਗ ਆਰੋਪੀ ਮੁੰਡੇ ਦੇ ਪਿਤਾ ਨੂੰ 24 ਮਈ ਤੱਕ ਪੁਲਿਸ ਹਿਰਾਸਤ 'ਚ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਅਦਾਲਤ ਨੇ ਬਾਰ ਦੇ ਮਾਲਕਾਂ ਜਿਤੇਸ਼ ਸ਼ੇਵਨੀ ਅਤੇ ਜਯੇਸ਼ ਬੋਨਕਰ ਨੂੰ ਵੀ 2 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ

Pune Car Accident

Pune Car Accident News : ਪੁਣੇ ਹਿਟ ਐਂਡ ਰਨ ਕੇਸ ਵਿੱਚ ਪੁਲੀਸ ਨੇ ਅੱਜ ਨਾਬਾਲਗ ਮੁਲਜ਼ਮ ਦੇ ਪਿਤਾ ਵਿਸ਼ਾਲ ਅਗਰਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ 2 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। 

ਮਾਮਲੇ 'ਚ ਪੁਲਿਸ ਨੇ ਨਾਬਾਲਗ ਦੋਸ਼ੀ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮੁੜ ਗ੍ਰਿਫਤਾਰ ਕਰ ਲਿਆ ਹੈ। ਇੰਨਾ ਹੀ ਨਹੀਂ ਪੁਲਿਸ ਨੇ ਇਸ ਮਾਮਲੇ 'ਚ ਇਕ ਨਵੀਂ ਧਾਰਾ ਵੀ ਜੋੜ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਬਾਰ ਦੇ ਮਾਲਕਾਂ ਜਿਤੇਸ਼ ਸ਼ੇਵਨੀ ਅਤੇ ਜਯੇਸ਼ ਬੋਨਕਰ ਨੂੰ ਵੀ 2 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ।

ਦੱਸ ਦਈਏ ਕਿ ਮਹਾਰਾਸ਼ਟਰ ਦੇ ਪੁਣੇ 'ਚ ਐਤਵਾਰ ਨੂੰ ਤੇਜ਼ ਰਫਤਾਰ ਨਾਲ ਆ ਰਹੀ ਇਕ ਪੋਰਸ਼ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਜਬਲਪੁਰ ਦੇ ਇਕ ਇੰਜੀਨੀਅਰ ਨੌਜਵਾਨ ਅਤੇ ਔਰਤ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਨਾਬਾਲਗ ਨੌਜਵਾਨ ਸ਼ਨੀਵਾਰ ਰਾਤ ਨੂੰ 10.40 ਵਜੇ ਆਪਣੇ ਦੋਸਤਾਂ ਨਾਲ ਪੁਣੇ ਦੇ ਕੋਜੀ ਪਬ 'ਚ ਗਿਆ ਸੀ। ਜਿੱਥੇ ਉਸ ਨੇ ਡੇਢ ਘੰਟੇ ਤੱਕ ਸ਼ਰਾਬ ਦੀ ਪਾਰਟੀ ਕੀਤੀ। ਇਸ ਦੌਰਾਨ ਨਾਬਾਲਗ ਮੁਲਜ਼ਮ ਨੇ 48 ਹਜ਼ਾਰ ਰੁਪਏ ਦੇ ਬਿੱਲ ਦਾ ਭੁਗਤਾਨ ਵੀ ਕੀਤਾ ਸੀ।

ਪੁਲਿਸ ਨੇ ਦੱਸਿਆ ਕਿ ਕੋਜੀ ਪੱਬ ਬੰਦ ਹੋਣ ਤੋਂ ਬਾਅਦ ਦੋਸ਼ੀ ਆਪਣੇ ਦੋਸਤਾਂ ਨਾਲ ਬਲੈਕ ਮੈਰੀਅਟ ਪੱਬ ਗਿਆ ਸੀ। ਉਥੇ ਵੀ ਉਸ ਨੇ ਸ਼ਰਾਬ ਪੀਤੀ। ਮਾਮਲੇ ਦੀ ਜਾਂਚ ਕਰ ਰਹੇ ਏਸੀਪੀ ਮਨੋਜ ਪਾਟਿਲ ਨੇ ਦੱਸਿਆ ਕਿ ਨਾਬਾਲਗ ਮੁਲਜ਼ਮ ਨੇ ਗੱਡੀ ਚਲਾਉਣ ਤੋਂ ਪਹਿਲਾਂ ਸ਼ਰਾਬ ਪੀਤੀ ਸੀ, ਇਸ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।