Shahjahanpur Rape Case: ਰੇਪ ਤੋਂ ਬਾਅਦ ਜਨਮੇ ਬੇਟੇ ਨੇ ਵੱਡਾ ਹੋ ਕੇ ਲੱਭੀ ਆਪਣੀ ਮਾਂ ,ਫ਼ਿਰ ਦੋਸ਼ੀ ਪਿਤਾ ਨੂੰ ਦਿਲਵਾਈ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

12 ਸਾਲ ਦੀ ਲੜਕੀ ਨਾਲ ਰੇਪ ਦੇ 27 ਸਾਲ ਬਾਅਦ ਪੁਲਿਸ ਨੇ ਦਰਜ ਕੀਤੀ FIR

Shahjahanpur Rape Case

Shahjahanpur Rape Case: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ 'ਚ 12 ਸਾਲ ਦੀ ਉਮਰ 'ਚ ਗੈਂਗਰੇਪ ਦਾ ਸ਼ਿਕਾਰ ਹੋਈ ਮਹਿਲਾ ਨੂੰ 28 ਸਾਲ ਬਾਅਦ ਇਨਸਾਫ ਮਿਲਿਆ ਹੈ। 12 ਸਾਲ ਦੀ ਲੜਕੀ ਨਾਲ ਰੇਪ ਦੇ 27 ਸਾਲ ਬਾਅਦ ਪੁਲਿਸ ਨੇ ਇਸ ਦੀ ਐਫਆਈਆਰ ਦਰਜ ਕੀਤੀ ਅਤੇ ਮਾਮਲਾ ਦਰਜ ਕਰਨ ਦੇ ਇੱਕ ਸਾਲ ਬਾਅਦ ਇੱਕ ਦੋਸ਼ੀ ਗੁੱਡੂ ਨੂੰ ਗ੍ਰਿਫਤਾਰ ਕਰ ਲਿਆ ਗਿਆ , ਜਦਕਿ ਦੂਜਾ ਮੁਲਜ਼ਮ ਉਸ ਦਾ ਸਕਾ ਭਰਾ ਨਕੀ ਹਸਨ ਹੈ ,ਜੋ ਅਜੇ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਜਾਣੋ ਕੀ ਹੈ ਪੂਰਾ ਮਾਮਲਾ

ਸ਼ਾਹਜਹਾਂਪੁਰ 'ਚ ਰਹਿਣ ਵਾਲੀ 12 ਸਾਲਾ ਲੜਕੀ ਨਾਲ 30 ਸਾਲ ਪਹਿਲਾਂ ਦੋ ਸਕੇ ਭਰਾਵਾਂ ਨੇ ਰੇਪ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਜਦੋਂ ਬੇਟੇ ਨੇ ਆਪਣੀ ਮਾਂ ਤੋਂ ਆਪਣੇ ਪਿਤਾ ਦਾ ਨਾਂ ਪੁੱਛਿਆ ਤਾਂ ਸੱਚਾਈ ਸਾਹਮਣੇ ਆ ਗਈ ਅਤੇ ਅਦਾਲਤ ਦੇ ਹੁਕਮਾਂ 'ਤੇ 4 ਮਾਰਚ 2021 ਨੂੰ ਥਾਣਾ ਸਦਰ ਬਾਜ਼ਾਰ 'ਚ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਘਟਨਾ ਸਮੇਂ ਪੀੜਤਾ ਦੀ ਉਮਰ 12 ਸਾਲ ਸੀ ਅਤੇ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਗੁੱਡੂ ਅਤੇ ਨਕੀ ਹਸਨ ਅਤੇ ਪੀੜਤਾ ਅਤੇ ਉਸ ਦੇ ਬੇਟੇ ਦਾ ਡੀਐਨਏ ਟੈਸਟ ਕੀਤਾ ਗਿਆ ,ਜੋ ਆਪਸ 'ਚ ਮੇਲ ਖਾਂਦਾ ਸੀ। ਇਸ ਤੋਂ ਬਾਅਦ ਇਕ ਦੋਸ਼ੀ ਗੁੱਡੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਿਸ ਨੂੰ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ, ਜਦਕਿ ਦੂਜੇ ਦੋਸ਼ੀ ਦੀ ਭਾਲ ਜਾਰੀ ਹੈ।

ਗੈਂਗਰੇਪ ਤੋਂ ਬਾਅਦ ਬੇਟਾ ਹੋਇਆ ਅਤੇ ਕਿਸੇ ਰਿਸ਼ਤੇਦਾਰ ਨੂੰ ਦੇ ਦਿੱਤਾ 

ਪੀੜਤਾ ਸਦਰ ਬਾਜ਼ਾਰ ਥਾਣਾ ਖੇਤਰ 'ਚ ਆਪਣੀ ਭੈਣ ਅਤੇ ਜੀਜੇ ਨਾਲ ਇਥੇ ਰਹਿ ਰਹੀ ਸੀ, ਜਿਸ ਦੌਰਾਨ ਨਕੀ ਹਸਨ ਅਤੇ ਉਸ ਦੇ ਛੋਟੇ ਭਰਾ ਗੁੱਡੂ ਨੇ ਉਸ ਨਾਲ ਗੈਂਗਰੇਪ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ 1994 'ਚ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਬਾਅਦ ਵਿੱਚ ਉਸਨੇ ਬੱਚਾ ਊਧਮਪੁਰ ਹਰਦੋਈ ਵਿੱਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਨੂੰ ਦੇ ਦਿੱਤਾ ਸੀ। ਪੀੜਤਾ ਦੇ ਜੀਜੇ ਦਾ ਤਬਾਦਲਾ ਰਾਮਪੁਰ ਜ਼ਿਲੇ 'ਚ ਹੋਣ 'ਤੇ ਉਸ ਦੇ ਜੀਜੇ ਨੇ ਪੀੜਤਾ ਦਾ ਵਿਆਹ ਗਾਜ਼ੀਪੁਰ ਦੇ ਇਕ ਵਿਅਕਤੀ ਨਾਲ ਕਰ ਦਿੱਤਾ ਪਰ ਜਦੋਂ ਪਤੀ ਨੂੰ ਰੇਪ ਦੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਪੀੜਤਾ ਨਾਲ ਰਿਸ਼ਤਾ ਖਤਮ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਲਖਨਊ ਆ ਕੇ ਰਹਿਣ ਲੱਗੀ।

ਮਾਂ ਨੂੰ ਮਿਲਣ ਤੋਂ ਬਾਅਦ ਪੁੱਛਿਆ ਆਪਣੇ ਪਿਤਾ ਦਾ ਨਾਂ 

ਦੂਜੇ ਪਾਸੇ ਜਦੋਂ ਪੀੜਤਾ ਦਾ ਬੇਟਾ ਵੱਡਾ ਹੋ ਗਿਆ ਅਤੇ ਉਸਨੇ ਆਪਣੇ ਰਿਸ਼ਤੇਦਾਰ ਤੋਂ ਆਪਣੇ ਮਾਤਾ-ਪਿਤਾ ਬਾਰੇ ਪੁੱਛਿਆ ਤਾਂ ਉਸ ਨੂੰ ਪੀੜਤਾ ਕੋਲ ਸ਼ਾਹਜਹਾਂਪੁਰ ਭੇਜ ਦਿੱਤਾ ਗਿਆ। ਮਾਂ ਨੂੰ ਮਿਲਣ ਤੋਂ ਬਾਅਦ ਉਸ ਨੇ ਆਪਣੇ ਪਿਤਾ ਦਾ ਨਾਂ ਪੁੱਛਿਆ, ਜਿਸ ਤੋਂ ਬਾਅਦ ਮਾਂ ਨੇ ਅਦਾਲਤ ਦੇ ਹੁਕਮਾਂ 'ਤੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦਾ ਡੀਐਨਏ ਟੈਸਟ ਕਰਵਾਇਆ, ਜਿਸ ਤੋਂ ਬਾਅਦ ਮੁਲਜ਼ਮ ਗੁੱਡੂ ਦਾ ਡੀਐਨਏ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਗੁੱਡੂ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ।