African swine flu: ਹਿਮਾਚਲ ਪ੍ਰਦੇਸ਼ ’ਚ ਅਫਰੀਕੀ ਸਵਾਈਨ ਫਲੂ ਦਾ ਖ਼ਤਰਾ, ਸੂਰਾਂ ਦੀ ਖਰੀਦੋ-ਫਰੋਖਤ 'ਤੇ ਪਾਬੰਦੀ
ਫਲੂ ਕਾਰਨ ਸੂਰ ਪਾਲਣ ਕੇਂਦਰ ਵਿੱਚ 36 ਸੂਰਾਂ ਦੀ ਮੌਤ
African swine flu threat in Himachal Pradesh, ban on buying and selling of pigs
African swine flu threat in Himachal Pradesh : ਹਿਮਾਚਲ ਪ੍ਰਦੇਸ਼ ਦੇ ਪਸ਼ੂ ਪਾਲਣ ਵਿਭਾਗ ਨੇ ਰਾਜ ਵਿੱਚ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਰਾਂ ਦੀ ਖਰੀਦੋ-ਫਰੋਖਤ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਹੁਕਮ ਬਿਲਾਸਪੁਰ ਦੇ ਝੰਡੂਟਾ ਸਬ-ਡਿਵੀਜ਼ਨ ਦੀ ਕੋਲਕਾ ਪੰਚਾਇਤ ਵਿੱਚ ਹਾਲ ਹੀ ਵਿੱਚ ਅਫਰੀਕੀ ਸਵਾਈਨ ਫਲੂ ਦੀ ਲਾਗ ਦੇ ਇੱਕ ਮਾਮਲੇ ਦੀ ਰਿਪੋਰਟ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਹਨ।
ਇਸ ਇਨਫੈਕਸ਼ਨ ਕਾਰਨ, ਇੱਕ ਸੂਰ ਪਾਲਣ ਕੇਂਦਰ ਵਿੱਚ 36 ਸੂਰਾਂ ਦੀ ਮੌਤ ਹੋ ਗਈ ਜਦੋਂ ਕਿ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਚਾਰ ਨੂੰ ਮਾਰ ਦਿੱਤਾ ਗਿਆ।
ਪਸ਼ੂ ਪਾਲਣ ਵਿਭਾਗ ਨੇ ਸੂਰ ਪਾਲਣ ਕੇਂਦਰ ਨੂੰ ਖਾਲੀ ਕਰਵਾ ਲਿਆ ਹੈ ਅਤੇ ਸੈਨੇਟਾਈਜ਼ੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਫਾਰਮ ਵਿੱਚ ਕੁੱਲ 40 ਸੂਰ ਪਾਲੇ ਗਏ ਸਨ ਜੋ ਕਿ ਪਸ਼ੂ ਹਸਪਤਾਲ ਦਸਲੇਹਰਾ ਦੇ ਅਧੀਨ ਆਉਂਦਾ ਹੈ।