Navballa Keshav Rao Die News: 150 ਜਵਾਨਾਂ ਨੂੰ ਸ਼ਹੀਦ ਕਰਵਾਉਣ ਵਾਲਾ ਨਕਸਲੀ ਲੀਡਰ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Navballa Keshav Rao Die News: ਨਕਸਲੀ ਕੇਸ਼ਵ 'ਤੇ ਸੀ 1 ਕਰੋੜ ਦਾ ਇਨਾਮ,ਕਈ ਵੱਡੇ ਹਮਲਿਆਂ ਦਾ ਸਾਜ਼ਿਸ਼ਘਾੜਾ ਸੀ ਕੇਸ਼ਵ

Naxalite leader Navballa Keshav Rao die News

Naxalite leader Navballa Keshav Rao die News: ਕੇਂਦਰ ਸਰਕਾਰ ਨੇ ਸਾਲ 2024 ਵਿੱਚ ਨਕਸਲੀਆਂ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਉਦੇਸ਼ ਮਾਓਵਾਦੀ (ਨਕਸਲੀ) ਵਿਦਰੋਹ ਨੂੰ ਖ਼ਤਮ ਕਰਨਾ ਹੈ। ਇਸ ਸਬੰਧ ਵਿੱਚ, ਬੁੱਧਵਾਰ ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ।

ਮੁਕਾਬਲੇ ਵਿੱਚ 26 ਤੋਂ ਵੱਧ ਨਕਸਲੀ ਮਾਰੇ ਗਏ ਹਨ। 14 ਮਹੀਨਿਆਂ ਵਿੱਚ 400 ਤੋਂ ਵੱਧ ਨਕਸਲੀ ਮਾਰੇ ਗਏ ਹਨ। ਨਵਬੱਲਾ ਕੇਸ਼ਵ ਰਾਓ ਉਰਫ਼ ਬਸਵਰਾਜੂ ਬੁੱਧਵਾਰ ਨੂੰ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਸੀ, ਜਿਸਦਾ ਖ਼ਾਤਮਾ ਸੁਰੱਖਿਆ ਬਲਾਂ ਲਈ ਇੱਕ ਵੱਡੀ ਸਫ਼ਲਤਾ ਹੈ। ਉਸ ਦੇ ਸਿਰ 'ਤੇ 1.5 ਕਰੋੜ ਰੁਪਏ ਦਾ ਇਨਾਮ ਸੀ। ਉਹ 2010 ਦੇ ਦਾਂਤੇਵਾੜਾ ਹਮਲਿਆਂ ਅਤੇ 2013 ਦੇ ਝਿਰਮ ਘਾਟੀ ਕਤਲੇਆਮ ਦਾ ਮਾਸਟਰਮਾਈਂਡ ਸੀ।

ਬਸਵਾਰਾਜੂ ਨੇ ਇਨ੍ਹਾਂ ਵੱਡੇ ਨਕਸਲੀ ਹਮਲਿਆਂ ਨੂੰ ਦਿੱਤਾ ਅੰਜਾਮ 
2003 ਵਿੱਚ ਅਲੀਪਿਰੀ ਬੰਬ ਧਮਾਕਾ: - ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਹੱਤਿਆ ਦੀ ਕੋਸ਼ਿਸ਼।
2010 ਵਿੱਚ ਦਾਂਤੇਵਾੜਾ ਕਤਲੇਆਮ:- ਇਸ ਹਮਲੇ ਵਿੱਚ 76 ਸੀਆਰਪੀਐਫ ਜਵਾਨ ਸ਼ਹੀਦ ਹੋਏ ਸਨ
2013 ਵਿੱਚ ਝੀਰਮ ਘਾਟੀ ਹਮਲਾ:- ਇਸ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਸਮੇਤ 27 ਲੋਕ ਮਾਰੇ ਗਏ ਸਨ।
2019 ਵਿੱਚ ਸ਼ਿਆਮਗਿਰੀ ਹਮਲਾ:- ਭਾਜਪਾ ਵਿਧਾਇਕ ਭੀਮਾ ਮੰਡਵੀ ਸਮੇਤ ਪੰਜ ਲੋਕ ਮਾਰੇ ਗਏ ਸਨ।
2020 ਵਿੱਚ ਮਿਨਪਾ ਐਂਬੂਸ਼:- ਸੁਕਮਾ ਵਿੱਚ ਨਕਸਲੀ ਹਮਲੇ ਵਿੱਚ 17 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ।
2021 ਵਿੱਚ ਟੇਕਲਗੁਡੇਮ ਹਮਲਾ:- ਬੀਜਾਪੁਰ ਵਿੱਚ ਉਸ ਸਾਲ ਦਾ ਸਭ ਤੋਂ ਵੱਡਾ ਨਕਸਲੀ ਹਮਲਾ, ਜਿਸ ਵਿੱਚ 22 ਸੈਨਿਕ ਸ਼ਹੀਦ ਹੋ ਗਏ ਸਨ।