ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਹਲਾ ਹਲਕਾ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਨਿਯਮ ਨਾਲ ਯੋਗਾ ਅਭਿਆਸ ਕਰਨ 'ਤੇ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦੇ ਹਨ ......

People Doing Yoga

ਗੁਹਲਾ ਚੀਕਾ : ਗੁਹਲਾ ਹਲਕਾ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਨਿਯਮ ਨਾਲ ਯੋਗਾ ਅਭਿਆਸ ਕਰਨ 'ਤੇ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦੇ ਹਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਯੋਗ ਨਾਲ ਮਾਨਸਿਕ ਅਧਿਆਤਮਕ ਸਮਾਜਕ ਲਈ ਇਕ ਲਾਭਦਾਇਕ ਸਾਧਨ ਹੈ। ਇਸ ਨੂੰ ਅਪਣਾ ਕੇ ਸਾਡੇ ਸਰੀਰ ਨੂੰ ਅਸੀਂ ਇਕ ਸੰਤੁਲਿਤ ਜੀਵਨ ਦੇ ਸਕਦੇ ਹਾਂ। ਵਿਧਾਇਕ ਅੱਜ ਗੌਰਮਿੰਟ ਹਾਈ ਸਕੂਲ ਚੀਕਾ ਵਿਚ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਸਨ।

ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਯੋਗ ਇਕ ਪੁਰਾਤਨ ਸਮੇਂ ਤੋਂ ਭਾਰਤ ਵਿਚ ਹੁੰਦਾ ਆ ਰਿਹਾ ਹੈ ਜੋ ਕਿ ਅੱਜ ਪੂਰੇ ਵਿਸ਼ਵ ਵਿਚ ਛਾਇਆ ਹੋਇਆ ਹੈ। ਇਸ ਮੌਕੇ 'ਤੇ ਐਸਡੀਐਮ ਸਯਮ ਗਰਗ ਨੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਯੋਗ ਸ਼ੈਲੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਸਰੀਰਕ ਤੌਰ 'ਤੇ ਸਵਸਥ ਰਹੀਏ।

ਇਸ ਮੌਕੇ ਅਫ਼ਸਰ 'ਤੇ ਐਸਡੀਐਮ ਗਰਗ, ਡੀਐਸਪੀ ਸੁਲਤਾਨ ਸਿੰਘ, ਤਹਿਸੀਲਦਾਰ ਜਗਦੀਸ਼ ਚੰਦਰ, ਨਾਇਬ ਤਹਿਸੀਲਦਾਰ ਦਿਲਾਵਰ ਸਿੰਘ, ਬਲਾਕ ਸਮਿਤੀ ਦੇ ਚੇਅਰਮੈਨ ਨੇਤਰਪਾਲ ਸ਼ਰਮਾ, ਪ੍ਰੇਮ ਪੂਨੀਆ ਸੂਰਤਾ ਰਾਮ, ਜੈ ਪ੍ਰਕਾਸ਼ ਨਿਰਭਇਆ ਔਲਖ, ਕੋਚ ਸਤਨਾਮ ਸਿੰਘ, ਗਗਨ ਕੰਬੋਜ, ਪ੍ਰਿੰਸੀਪਲ ਗੋਪੀ ਰਾਮ, ਸੰਜੇ ਸ਼ਰਮਾ, ਯੋਗ ਸਮਿਤੀ ਦੇ ਚਰਨਦਾਸ ਗੁਪਤਾ ਅਤੇ ਸਮਾਜ ਸੇਵੀ ਧਾਰਮਕ ਸੰਸਥਾਵਾਂ ਦੇ ਪ੍ਰਤੀਨਿਧ ਅਧਿਕਾਰੀ ਮੌਜੂਦ ਸਨ।