ਉਮਰ ਨੇ ਪੀਡੀਪੀ-ਭਾਜਪਾ ਗਠਜੋੜ ਦੇ ਟੁੱਟਣ ਨੂੰ 'ਪਹਿਲਾਂ ਤੋਂ ਤੈਅ ਸ਼ਾਨਦਾਰ ਮੈਚ' ਕਰਾਰ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਲ ਉਮਰ ਅਬਦੁੱਲਾ ਨੇ ਪੀਡੀਪੀ-ਭਾਜਪਾ ਗਠਜੋੜ ਦੇ ਟੁੱਟਣ ਨੂੰ 'ਪਹਿਲਾਂ ਤੋਂ ਤੈਅ ਸ਼ਾਨਦਾਰ ਮੈਚ' ਕਰਾਰ ਦਿਤਾ ਹੈ ਅਤੇ ਕਿਹਾ ਹੈ ...

Umar Abdhullah

ਸ੍ਰੀਨਗਰ, ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਲ ਉਮਰ ਅਬਦੁੱਲਾ ਨੇ ਪੀਡੀਪੀ-ਭਾਜਪਾ ਗਠਜੋੜ ਦੇ ਟੁੱਟਣ ਨੂੰ 'ਪਹਿਲਾਂ ਤੋਂ ਤੈਅ ਸ਼ਾਨਦਾਰ ਮੈਚ' ਕਰਾਰ ਦਿਤਾ ਹੈ ਅਤੇ ਕਿਹਾ ਹੈ ਕਿ ਦੋਹਾਂ ਪਾਰਟੀਆਂ ਨੇ ਬਾਲੀਵੁਡ ਤੋਂ ਸਬਕ ਲੈ ਕੇ ਪੂਰੀ ਸਟੀਕਤਾ ਨਾਲ ਅਪਣੇ ਤਲਾਕ ਦੀ ਪਟਕਥਾ ਲਿਖੀ ਹੈ। ਉਮਰ ਨੇ 1977 ਵਿਚ ਆਈ ਰਾਜਨੀਤਕ ਵਿਅੰਗ ਫ਼ਿਲਮ 'ਕਿੱਸਾ ਕੁਰਸੀ ਕਾ' ਦੀ ਕਲਿਪ ਜਾਰੀ ਕਰਦਿਆਂ ਕਿਹਾ, 'ਪੀਡੀਪੀ ਅਤੇ ਭਾਜਪਾ ਰਾਜਨੀਤਕ ਰਣਨੀਤੀ ਲਈ ਬਾਲੀਵੁਡ ਫ਼ਿਲਮਾਂ ਵੇਖਦੀ ਰਹੀ ਹੈ। ਉਸੇ ਦੇ ਆਧਾਰ 'ਤੇ ਉਨ੍ਹਾਂ ਰਾਜਨੀਤਕ ਤਲਾਕ ਦੀ ਕਹਾਣੀ ਰਚੀ।'

 ਉਨ੍ਹਾਂ ਕਿਹਾ ਕਿ ਇਹ ਪਹਿਲਾਂ ਤੋਂ ਤੈਅ ਸ਼ਾਨਦਾਰ ਮੈਚ, ਸਟੀਕਤਾ ਤੋਂ ਤਿਆਰ ਕਹਾਣੀ ਹੈ ਇਹ ਪਰ ਦੇਸ਼ ਬੇਵਕੂਫ਼ ਨਹੀਂ ਹੈ ਅਤੇ ਨਾ ਹੀ ਅਸੀਂ। ਸਾਬਕਾ ਮੁੱਖ ਮੰਤਰੀ ਨੇ ਇਹ ਕਹਿੰਦਿਆਂ ਰਾਜ ਵਿਧਾਨ ਸਭਾ ਨੂੰ ਫ਼ੌਰੀ ਤੌਰ 'ਤੇ ਭੰਗ ਕਰਨ ਦੀ ਵੀ ਮੰਗ ਕੀਤੀ ਕਿ ਇਸ ਨੂੰ ਮੁਅੱਤਲ ਰੱਖਣ ਨਾਲ ਦਲਾਲਾਂ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਲਿਖਿਆ, 'ਤਦ ਵਿਧਾਨ ਸਭਾ ਕਿਉਂ ਭੰਗ ਕੀਤੀ ਗਈ?

ਜੇ ਰਾਮ ਮਾਧਵ ਅਪਣੇ ਬਿਆਨ 'ਤੇ ਸੱਚੇ ਹਨ ਕਿ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਸਵਾਲ ਹੀ ਨਹੀਂ ਹੈ ਅਤੇ ਸਪੱਸ਼ਟ ਤੌਰ 'ਤੇ ਕੋਈ ਗਠਜੋੜ ਨਹੀਂ ਹੋ ਰਿਹਾ ਹੈ ਤਾਂ ਵਿਧਾਨ ਸਭਾ ਭੰਗ ਕਰ ਦਿਤੀ ਜਾਣੀ ਚਾਹੀਦੀ ਹੈ। ਇਸ ਨੂੰ ਮੁਅੱਤਲ ਰੱਖਣ ਵਾਲਿਆਂ ਨਾਲ ਦਲਾਲਾਂ ਨੂੰ ਹੱਲਾਸ਼ੇਰੀ ਮਿਲੇਗੀ।' ਉਮਰ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਵਿਧਾਇਕਾਂ ਦੀ ਈਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ, 'ਮੁਫ਼ਤੀ ਸਾਹਿਬ ਦੇ ਦੇਹਾਂਤ ਮਗਰੋਂ ਪੀਡੀਪੀ ਵਿਚ ਕੀ ਹੋਇਆ ਅਤੇ ਮਹਿਬੂਬਾ ਮੁਫ਼ਤੀ 'ਤੇ ਕਿਸ ਤਰ੍ਹਾਂ ਦਾ ਦਬਾਅ ਪਾਇਆ ਗਿਆ। (ਏਜੰਸੀ)