ਡਾਕਟਰਾਂ ਵੱਲੋਂ ਮ੍ਰਿਤਕ ਐਲਾਨਿਆ ਵਿਅਕਤੀ ਪੋਸਟਮਾਰਟਮ ਦੌਰਾਨ ਜ਼ਿੰਦਾ ਨਿਕਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਖ਼ਬਰ ਪੜ੍ਹਕੇ ਹੈਰਾਨ ਹੋ ਜਾਵੋਗੇ

man who was declared dead by doctors found alive when he was taken for postmortem

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਇਲਾਕੇ ਵਿਚ ਡਾਕਟਰਾਂ ਨੇ ਇਕ ਵਿਅਕਤੀ ਨੂੰ ਮਰਿਆ ਐਲਾਨ ਕਰ ਦਿੱਤਾ ਸੀ ਪਰ ਉਹ ਜਿੰਦਾ ਨਿਕਲਿਆ। ਹਾਲਾਂਕਿ ਇਲਾਜ ਦੇ ਦੌਰਾਨ ਦੁਬਾਰਾ ਫਿਰ ਉਸ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਹਸਪਤਾਲ ਵਿਚ ਭਰਤੀ ਇਕ ਵਿਅਕਤੀ ਨੂੰ ਡਾਕਟਰਾਂ ਨੇ ਮਰਿਆ ਐਲਾਨ ਕਰ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਬੀਨਾ ਸਿਵਲ ਹਸਪਤਾਲ ਵਿਚ ਵੀਰਵਾਰ ਦੀ ਰਾਤ ਨੂੰ 9 ਵਜੇ ਡਾ. ਅਵਿਨਾਸ਼ ਸਕਸੈਨਾ ਨੇ ਹਸਪਤਾਲ ਦੇ ਇਕ ਕਰਮਚਾਰੀ ਦੁਆਰਾ ਪੁਲਿਸ ਨੂੰ ਇਕ ਮੈਮੋ ਭਿਜਵਾਇਆ ਸੀ ਜਿਸ ਵਿਚ ਬਜ਼ੁਰਗ ਕਿਸ਼ਨ ਕਾਸੀਰਾਮ ਨਿਵਾਸੀ ਨੌਗਾਵ ਸ਼ਤਰਪੁਰ ਦੀ ਇਲਾਜ ਦੌਰਾਨ ਮੌਤ ਹੋਣ ਦੀ ਗੱਲ ਲਿਖੀ ਸੀ। ਮੌਮੋ ਦੇ ਆਧਾਰ ਤੇ ਅੱਜ ਸਵੇਰੇ ਬੀਨਾ ਪੁਲਿਸ ਪੋਸਟਮਾਰਟਮ ਕਰਵਾਉਣ ਲਈ ਪਹੁੰਚੀ। ਪੁਲਿਸ ਜਦੋਂ ਬਜ਼ੁਰਗ ਦਾ ਪੀਐਮ ਕਰਾਉਣ ਪਹੁੰਚੀ ਅਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਾਹ ਚੱਲ ਰਹੇ ਸਨ। ਜਦੋਂ ਬਜ਼ੁਰਗ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਰੋਣ ਲੱਗਾ।

ਇਹ ਸਭ ਹੋਣ ਤੋਂ ਬਾਅਦ ਉਸ ਨੂੰ ਦੁਬਾਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਰ ਤੋਂ ਉਸਦਾ ਇਲਾਜ਼ ਸ਼ੁਰੂ ਕੀਤਾ ਗਿਆ। ਹਾਲਾਂਕਿ ਇਲਾਜ ਦੇ ਦੌਰਾਨ ਸ਼ੁੱਕਰਵਾਰ ਸਵੇਰੇ 10.30 ਵਜੇ ਬਜ਼ੁਰਗ ਦੀ ਮੌਤ ਹੋ ਗਈ ਸੀ। ਇਹ ਬਜ਼ੁਰਗ ਇਕੱਲਾ ਰਹਿੰਦਾ ਸੀ ਅਤੇ ਇਕੱਲਾ ਹੀ ਹਸਪਤਾਲ ਵਿਚ ਭਰਤੀ ਹੋਇਆ ਸੀ। ਇਸ ਪੂਰੇ ਮਾਮਲੇ ਵਿਚ ਸੀਐਮਓ ਡਾ. ਆਰਐਸ ਰੌਸ਼ਨ ਨੇ ਕਿਹਾ ਕਿ ਡਾਕਟਰ ਦੁਆਰਾ ਕੀਤੀ ਗਈ ਲਾਪਰਵਾਹੀ ਦੀ ਜਾਂਚ ਕੀਤੀ ਜਾਵੇਗੀ। ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।