ਦੋ ਮੁਕਾਬਲਿਆਂ ਵਿਚ ਚਾਰ ਅਤਿਵਾਦੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਸ਼ ਨਾਲ ਸਬੰਧਤ ਪਾਕਿਸਤਾਨੀ ਨਾਗਰਿਕ ਵੀ ਮਾਰਿਆ ਗਿਆ

File

ਸ੍ਰੀਨਗਰ, 21 ਜੂਨ : ਜੰਮੂ ਕਸ਼ਮੀਰ ਦੇ ਸ੍ਰੀਨਗਰ ਅਤੇ ਕੁਲਗਾਮ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਸੁਰੱਖਿਆ ਬਲਾਂ ਨਾਲ ਹੋਏ ਦੋ ਮੁਕਾਬਲਿਆਂ ਵਿਚ ਇਕ ਪਾਕਿਸਤਾਨੀ ਨਾਗਰਿਕ ਸਣੇ ਚਾਰ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਵਿਚ ਸ਼ਕੂਰ ਫ਼ਾਰੂਕ ਲੈਂਗੂ ਵੀ ਸ਼ਾਮਲ ਹੈ। ਉਹ ਇਸ ਸਾਲ 20 ਮਈ ਨੂੰ ਸੂਰਾ ਇਲਾਕੇ ਵਿਚ ਬੀਐਸਐਫ਼ ਦੇ ਦੋ ਜਵਾਨਾਂ ਦੀ ਹਤਿਆ ਵਿਚ ਸ਼ਾਮਲ ਸੀ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਸ੍ਰੀਨਗਰ ਦੇ ਸ਼ਕੂਰ ਫ਼ਾਰੂਕ ਅਤੇ ਬਿਜਬੇਹਰਾ ਦੇ ਸ਼ਾਹਿਦ ਅਹਿਮਦ ਭੱਟ ਵਜੋਂ ਹੋਈ ਹੈ। ਕੁਲਗਾਮ ਜ਼ਿਲ੍ਹੇ ਵਿਚ ਮਾਰੇ ਗਏ ਅਤਿਵਾਦੀ ਦੀ ਪਛਾਣ ਜੈਸ਼ ਏ ਮੁਹੰਮਦ ਨਾਲ ਜੁੜੇ ਪਾਕਿਸਤਾਨੀ ਨਾਗਰਿਕ ਤਇਅਬ ਉਰਫ਼ ਇਮਰਾਨ ਭਾਈ ਉਰਫ਼ ਗਾਜ਼ੀ ਬਾਬਾ ਵਜੋਂ ਹੋਈ ਹੈ।

ਪੁਲਿਸ ਰੀਕਾਰਡ ਮੁਤਾਬਕ ਉਹ ਜੈਸ਼ ਦਾ ਆਪਰੇਸ਼ਨਲ ਕਮਾਂਡਰ, ਆਈਈਡੀ ਬਣਾਉਣ ਵਿਚ ਮਾਹਰ ਹੋਣ ਤੋਂ ਇਲਾਵਾ ਸ਼ਾਰਪ ਸ਼ੂਟਰ ਵੀ ਸੀ।  ਪੁਲਿਸ ਅਧਿਕਾਰੀ ਨੇ ਦਸਿਆ ਕਿ ਸ੍ਰੀਨਗਰ ਦੇ ਜੂਨੀਮਾਰ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਐਤਵਾਰ ਸਵੇਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ ਕਿ ਸੁਰੱਖਿਆ ਬਲ ਇਲਾਕੇ ਵਿਚ ਅਤਿਵਾਦੀਆਂ ਦੀ ਭਾਲ ਕਰ ਰਹੇ ਸਨ ਤਦ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿਤੀਆਂ। ਉਨ੍ਹਾਂ ਦਸਿਆ ਕਿ ਸੁਰੱÎਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋਇਆ। ਮੁਕਾਬਲੇ ਵਿਚ ਤਿੰਨ ਅਤਿਵਾਦੀ ਮਾਰੇ ਗਏ। ਅਧਿਕਾਰੀ ਨੇ ਦਸਿਆ ਕਿ ਸ਼ਹਿਰ ਵਿਚ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਹਨ। ਉਨ੍ਹਾਂ ਦਸਿਆ ਕਿ ਸ਼ਹਿਰ ਦੇ ਕਾਰੋਬਾਰੀ ਖੇਤਰਾਂ ਦੇ ਬਹੁਤੇ ਹਿੱÎਸਿਆਂ ਵਿਚ ਲੋਕਾਂ ਦੀ ਆਵਾਜਾਈ 'ਤੇ ਰੋਕ ਲਾਈ ਗਈ ਹੈ।